ਚੰਡੀਗੜ੍ਹ ’ਚ ਵਿਕਰੀਯੋਗ ਸ਼ਰਾਬ ਬਰਾਮਦ, ਦੁਕਾਨਦਾਰ ਗ੍ਰਿਫ਼ਤਾਰ
Thursday, Aug 22, 2024 - 02:56 PM (IST)

ਡੇਰਾਬੱਸੀ (ਗੁਰਜੀਤ) : ਡੇਰਾਬੱਸੀ-ਬਰਵਾਲਾ ਰੋਡ ’ਤੇ ਸਨੈਕਸ ਦੀ ਦੁਕਾਨ ’ਤੇ ਐਕਸਾਈਜ਼ ਟੀਮ ਨੇ ਛਾਪੇਮਾਰੀ ਕਰ ਕੇ ਦੁਕਾਨਦਾਰ ਨੂੰ ਚੰਡੀਗੜ੍ਹ ਤੋਂ ਲਿਆਂਦੀ ਨਾਜਾਇਜ਼ ਸ਼ਰਾਬ ਪਰੋਸਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ।
ਦੁਕਾਨਦਾਰ ਕੋਲ ਸ਼ਰਾਬ ਪਰੋਸਣ ਅਤੇ ਪਿਆਉਣ ਸਬੰਧੀ ਕੋਈ ਲਾਇਸੈਂਸ ਜਾਂ ਪਰਮਿਟ ਮੌਜੂਦ ਨਹੀਂ ਸੀ। ਪੁਲਸ ਨੇ ਮੌਕੇ ਤੋਂ ਅੱਧੀ ਬੋਤਲ ਤੇ ਅੱਧਾ ਪਊਆ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਐਕਸਾਈਜ਼ ਟੀਮ ਦੀ ਸ਼ਿਕਾਇਤ ’ਤੇ ਪੁਲਸ ਨੇ ਜਤਿੰਦਰ ਕੁਮਾਰ ਸ਼ਾਹ ਵਾਸੀ ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਨੂੰ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।