ਜਦੋਂ ਬਾਂਦਰ ਨੇ ਸੰਭਾਲੀ ਦੁਕਾਨ

Monday, Jan 15, 2018 - 08:05 AM (IST)

ਗਿੱਦੜਬਾਹਾ  (ਸੰਧਿਆ) - ਸਬਜ਼ੀ ਮੰਡੀ ਰੋਡ 'ਤੇ ਸਥਿਤ ਲੋਹੜੀ ਵਾਲੇ ਦਿਨ ਮੂੰਗਫਲੀ, ਰਿਓੜੀਆਂ ਦੀ ਇਕ ਫੜ੍ਹੀ ਦੀ ਦੁਕਾਨ 'ਤੇ ਅਚਾਨਕ ਇਕ ਬਾਂਦਰ ਨੇ ਜਦੋਂ ਦੁਕਾਨ ਸੰਭਾਲ ਲਈ ਤਾਂ ਸ਼੍ਰੀ ਹਨੂਮਾਨ ਭਗਤਾਂ ਦਾ ਉਕਤ ਦੁਕਾਨ 'ਤੇ ਪਲਾਂ ਵਿਚ ਹੀ ਇਕੱਠ ਹੋ ਗਿਆ ਅਤੇ ਵੇਖਦਿਆਂ ਹੀ ਵੇਖਦਿਆਂ ਦੁਕਾਨ ਦਾ ਸਾਰਾ ਸਾਮਾਨ ਵਿਕ ਗਿਆ। ਅਗਰਵਾਲ ਪੀਰਖਾਨਾ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਬਾਂਦਰ ਅਚਾਨਕ ਹੀ ਲੋਹੜੀ ਵਾਲੇ ਦਿਨ ਬਾਅਦ ਦੁਪਹਿਰ ਸਬਜ਼ੀ ਮੰਡੀ ਵਿਚ ਆਇਆ ਅਤੇ ਘੁੰਮਦਾ-ਫਿਰਦਾ ਉਹ ਇਕ ਮੂੰਗਫਲੀ ਅਤੇ ਰਿਓੜੀਆਂ ਵੇਚਣ ਵਾਲੇ ਦੀ ਦੁਕਾਨ 'ਤੇ ਆ ਕੇ ਗੱਦੀ 'ਤੇ ਬੈਠ ਗਿਆ ਅਤੇ ਸਭ ਨੂੰ ਦੁਕਾਨ ਦਾ ਸਾਮਾਨ ਦੇਣ ਲੱਗ ਪਿਆ। ਉਕਤ ਦੁਕਾਨ ਦੇ ਮਾਲਕ ਨੇ ਖੁਸ਼ੀ 'ਚ ਲੋਹੜੀ ਵਾਲੇ ਦਿਨ ਸਾਰਾ ਸਾਮਾਨ ਸਸਤੇ ਭਾਅ ਵੇਚਿਆ ਅਤੇ ਕੋਈ ਮੁਨਾਫ਼ਾ ਵੀ ਨਹੀਂ ਕਮਾਇਆ ਪਰ ਸ਼੍ਰੀ ਹਨੂਮਾਨ ਭਗਤਾਂ ਨੇ ਉਸ ਦੀ ਦੁਕਾਨ ਤੋਂ ਖੂਬ ਖਰੀਦਦਾਰੀ ਕੀਤੀ। ਉਕਤ ਬਾਂਦਰ ਨੇ ਕਾਫੀ ਸਮਾਂ ਦੁਕਾਨ ਨੂੰ ਸੰਭਾਲਿਆ। ਬਾਂਦਰ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ।


Related News