ਹੈਵਾਨੀਅਤ: ਦੁਕਾਨ ਤੋਂ ਚੀਜ਼ ਲੈਣ ਗਈ 11 ਸਾਲਾ ਮਾਸੂਮ ਨਾਲ ਸਮੂਹਿਕ ਜਬਰ-ਜ਼ਿਨਾਹ

Friday, Mar 19, 2021 - 04:55 PM (IST)

ਹੈਵਾਨੀਅਤ: ਦੁਕਾਨ ਤੋਂ ਚੀਜ਼ ਲੈਣ ਗਈ 11 ਸਾਲਾ ਮਾਸੂਮ ਨਾਲ ਸਮੂਹਿਕ ਜਬਰ-ਜ਼ਿਨਾਹ

ਤਰਨਤਾਰਨ (ਰਾਜੂ): ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੁੱਚਰ ਕਲਾਂ ਵਿਖੇ ਕਰਿਆਨੇ ਦੀ ਦੁਕਾਨ ਤੋਂ ਖਾਣ ਲਈ ਚੀਜ਼ ਲੈਣ ਗਈ 11 ਸਾਲਾਂ ਮਾਸੂਮ ਕੁੜੀ ਨਾਲ ਪਿੰਡ ਦੇ ਹੀ ਨੌਜਵਾਨ ਵਲੋਂ ਦੁਕਾਨਦਾਰ ਨਾਲ ਮਿਲ ਕੇ ਸਮੂਹਿਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਝਬਾਲ ਪੁਲਸ ਨੇ ਦੋ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:   ਮੋਗਾ ’ਚ 2 ਕੁੜੀਆਂ ਦੇ ਕਤਲ ਕਰਨ ਦੇ ਮਾਮਲੇ ’ਚ ਜਾਂਚ ਲਈ ਪੁੱਜੀ ਪੁਲਸ

ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਪੀੜਤ ਕੁੜੀ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਪਿੰਡ ਦੇ ਹੀ ਜੀਵਨ ਸਿੰਘ ਦੀ ਕਰਿਆਨੇ ਵਾਲੀ ਦੁਕਾਨ ਤੋਂ ਖਾਣ ਲਈ ਚੀਜ਼ ਲੈਣ ਵਾਸਤੇ ਗਈ ਸੀ। ਜਿੱਥੇ ਉਸ ਸਮੇਂ ਪਿੰਡ ਦਾ ਹੀ ਪ੍ਰਤਾਪ ਸਿੰਘ ਨਾਮਕ ਮੁੰਡਾ ਵੀ ਮੌਜੂਦ ਸੀ, ਜਿਸ ਨੇ ਉਸ ਨੂੰ ਬਾਂਹ ਤੋਂ ਫੜ੍ਹ ਕੇ ਦੁਕਾਨ ਅੰਦਰ ਖਿੱਚ ਲਿਆ ਅਤੇ ਦੁਕਾਨਦਾਰ ਜੀਵਨ ਸਿੰਘ ਨੇ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਤਾਪ ਸਿੰਘ ਨੇ ਉਸ ਨਾਲ ਕਥਿਤ ਤੌਰ ’ਤੇ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ ਅਤੇ ਬਾਅਦ ਵਿਚ ਜੀਵਨ ਸਿੰਘ ਨੇ ਵੀ ਉਸ ਨਾਲ ਜ਼ਬਰਦਸਤੀ ਕੀਤੀ।

ਇਹ ਵੀ ਪੜ੍ਹੋ:   ਮੁੱਖ ਮੰਤਰੀ ਦੇ ਇਸ ਬਿਆਨ ਨਾਲ ਜਾਖੜ ਨੂੰ ਮਿਲੀ ਰਾਹਤ, ਫਿਲਹਾਲ ਸੇਫ਼, ਨਹੀਂ ਜਾਵੇਗੀ ਪ੍ਰਧਾਨਗੀ

ਇਸ ਘਟਨਾ ਤੋਂ ਬਾਅਦ ਉਸ ਨੇ ਘਰ ਆ ਕੇ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ ਅਤੇ ਫਿਰ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਕੁਲਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ’ਤੇ ਪ੍ਰਤਾਪ ਸਿੰਘ ਉਰਫ ਮੋਟਾ ਪੁੱਤਰ ਜੋਗਾ ਸਿੰਘ ਵਾਸੀ ਭੁੱਚਰ ਕਲਾਂ ਅਤੇ ਜੀਵਨ ਸਿੰਘ ਪੁੱਤਰ ਨਾ-ਮਾਲੂਮ ਵਾਸੀ ਸੋਹਲ ਦੇ ਖਿਲਾਫ ਮੁਕੱਦਮਾ ਨੰਬਰ 26 ਧਾਰਾ 376ਡੀ-ਆਈ.ਪੀ.ਸੀ., 08 ਪੋਸਕੋ ਐਕਟ ਅਧੀਨ ਕੇਸ ਦਰਜ ਸਕਰਕੇਤ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਮਾਮਲਾ ਮੋਗਾ ’ਚ ਹੋਏ ਦੋ ਕੁੜੀਆਂ ਦੇ ਕਤਲ ਦਾ: ਹਰਸਿਮਰਤ ਨੇ ਘੇਰੀ ਕੈਪਟਨ ਸਰਕਾਰ


author

Shyna

Content Editor

Related News