ਅੱਗ ਲੱਗਣ ਨਾਲ ਜੁੱਤੀਆਂ ਦੀ ਦੁਕਾਨ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

Sunday, Dec 01, 2019 - 05:18 PM (IST)

ਅੱਗ ਲੱਗਣ ਨਾਲ ਜੁੱਤੀਆਂ ਦੀ ਦੁਕਾਨ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

ਦਸੂਹਾ (ਝਾਵਰ) : ਦਸੂਹਾ ਦੇ ਲਾਇਬ੍ਰੇਰੀ ਚੌਕ ਵਿਚ ਜੁੱਤੀਆਂ ਦੀ ਇਕ ਦੁਕਾਨ 'ਚ ਅੱਗ ਲੱਗਣ ਨਾਲ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ। ਦੁਕਾਨ ਦੇ ਮਾਲਕ ਚੰਦਰ ਪਾਲ ਨੇ ਦੱਸਿਆ ਕਿ ਦੁਕਾਨ ਅੰਦਰ ਪਏ ਐੱਲ. ਸੀ. ਡੀ., ਇਨਵਰਟਰ ਅਤੇ ਹੋਰ ਕਾਗਜ਼ਾਤ ਵੀ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਲਗਭਗ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ਦੀ ਦਸੂਹਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। 

ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਤੋਂ ਇਲਾਵਾ ਹੋਰ ਵੀ ਕੋਈ ਕਾਰਨ ਹੋ ਸਕਦਾ ਹੈ, ਜਿਸ ਸਬੰਧੀ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਥਾਣਾ ਮੁਖੀ ਦਸੂਹਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੂਰੀ ਜਾਂਚ ਕੀਤੀ ਜਾਵੇਗੀ।


author

Gurminder Singh

Content Editor

Related News