5 ਸਾਲ ਤੋਂ ਸੀ ਡਿਪਰੈਸ਼ਨ ਤੋਂ ਪਰੇਸ਼ਾਨ, ਚੁੱਕਿਆ ਖੌਫਨਾਕ ਕਦਮ

Sunday, Oct 13, 2019 - 01:43 PM (IST)

5 ਸਾਲ ਤੋਂ ਸੀ ਡਿਪਰੈਸ਼ਨ ਤੋਂ ਪਰੇਸ਼ਾਨ, ਚੁੱਕਿਆ ਖੌਫਨਾਕ ਕਦਮ

ਮੋਗਾ (ਵਿਪਨ)—ਮੋਗਾ ਦੇ ਚਿੜਿਕ ਰੋਡ ਦੇ ਨੇੜੇ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂ ਪਰਮਿੰਦਰ ਪਾਲ ਪੂਰੀ (50) ਜਿਸ ਨੇ ਅੱਜ ਸਵੇਰੇ 8 ਵਜੇ ਦੇ ਕਰੀਬ ਆਪਣੇ ਪੁੱਤਰ ਦੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਪਰਮਿੰਦਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪਰਮਿੰਦਰ ਪਿਛਲੇ 5 ਸਾਲ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਦਾ ਡਾਕਟਰ ਕੋਲ ਇਲਾਜ ਵੀ ਚੱਲ ਰਿਹਾ ਸੀ। ਕੁਝ ਦਿਨਾਂ ਤੋਂ ਦਵਾਈ ਨਾ ਖਾਣ ਦੇ ਕਾਰਨ ਡਿਪਰੈਸ਼ਨ 'ਚ ਆ ਕੇ ਉਸ ਨੇ ਅੱਜ ਆਤਮ-ਹੱਤਿਆ ਕਰ ਲਈ।


author

Shyna

Content Editor

Related News