ਪਟਿਆਲਾ ਦੇ ਸ਼ਮਸ਼ਾਨਘਾਟ ''ਚ ਹੈਰਾਨ ਕਰਨ ਵਾਲੀ ਘਟਨਾ, ਅਸਥ ਚੁਗਣ ਗਏ ਪਰਿਵਾਰ ਦੇ ਉਡੇ ਹੋਸ਼

Monday, Oct 14, 2024 - 12:36 PM (IST)

ਪਟਿਆਲਾ (ਕਵਲਜੀਤ) : ਪਟਿਆਲਾ ਦੇ ਸ਼ਮਸ਼ਾਨ ਘਾਟ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਭਤੀਜਾ ਜਦੋਂ ਆਪਣੀ ਚਾਚੀ ਦੇ ਸਸਕਾਰ ਤੋਂ ਬਾਅਦ ਸਵੇਰੇ ਅਸਥ ਲੈਣ ਲਈ ਪਹੁੰਚਿਆ ਤਾਂ ਅਸਥੀਆਂ ਵਿਚ ਹੀ ਕਿਸੇ ਵੱਲੋਂ ਟੂਣਾ ਕਰ ਦਿੱਤਾ। ਅਸਥੀਆਂ ਵਾਲੀ ਥਾਂ ਉੱਪਰੋਂ ਕੁਝ ਕੁ ਹਿੱਸੇ ਗਾਇਬ ਨਜ਼ਰ ਆਏ ਅਤੇ ਅਸਤੀਆਂ ਦੇ ਨਾਲ ਹੀ ਬੱਕਰੇ ਅਤੇ ਮੁਰਗੇ ਦੀ ਕੱਟੀ ਹੋਈ ਗਰਦਨ ਰੱਖੀ ਹੋਈ ਸੀ ਅਤੇ ਦਾਰੂ ਦੀ ਬੋਤਲ ਨਾਲ ਰੱਖੀ ਹੋਈ ਸੀ। ਮ੍ਰਿਤਕਾ ਦੇ ਭਤੀਜੇ ਦੇ ਦੱਸਣ ਮੁਤਾਬਕ ਉਸਦੀ ਚਾਚੀ ਦਾ ਨਾਮ ਪੂਜਾ ਰਾਣੀ ਹੈ ਜਿਸ ਦਾ ਕੱਲ 1 ਵਜੇ ਸਸਕਾਰ ਕੀਤਾ ਗਿਆ ਸੀ ਅਤੇ ਰਾਤ ਨੂੰ ਵੀ ਪਰਿਵਾਰ ਉੱਥੇ ਆ ਕੇ ਦੇਖ ਕੇ ਗਿਆ ਸੀ ਸਭ ਕੁਝ ਸਹੀ ਸਲਾਮਤ ਸੀ ਪਰ ਜਦੋਂ ਪਰਿਵਾਰ ਸਵੇਰੇ ਪਹੁੰਚਿਆ ਤਾਂ ਉੱਥੇ ਮੁਰਗੇ ਅਤੇ ਬੱਕਰੇ ਦੀ ਕੱਟੀ ਹੋਈ ਗਰਦਨ ਬਰਾਮਦ ਹੋਈ ਅਤੇ ਨਾਲ ਦਾਰੂ ਦੀ ਬੋਤਲ ਰੱਖੀ ਹੋਈ ਸੀ ਅਤੇ ਅਸਥੀਆਂ ਖਿਲਾਰੀਆਂ ਹੋਈਆਂ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਲਗਾਤਾਰ ਦੋ ਛੁੱਟੀਆਂ, ਨੋਟੀਫਿਕੇਸ਼ਨ ਜਾਰੀ

ਇਸ ਤੋਂ ਬਾਅਦ ਤੁਰੰਤ ਪਰਿਵਾਰ ਨੇ ਪੁਲਸ ਕੋਲ ਪਹੁੰਚ ਕੀਤੀ ਅਤੇ ਪੁਲਸ ਵੱਲੋਂ ਪਰਿਵਾਰ ਨੂੰ ਭਰੋਸਾ ਦਵਾਇਆ ਗਿਆ ਕਿ ਜਿਸ ਵੱਲੋਂ ਵੀ ਇਹ ਸਭ ਕੁਝ ਕੀਤਾ ਗਿਆ ਹੈ, ਉਸ ਉੱਪਰ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਦਾ ਕਹਿਣਾ ਹੈ ਕਿ ਜੋ ਕੁਝ ਸਾਡੇ ਨਾਲ ਹੋਇਆ ਹੈ ਉਹ ਕਿਸੇ ਹੋਰ ਨਾਲ ਨਾ ਹੋ ਸਕੇ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਇਹ ਜੋ ਜਾਦੂ ਟੂਣਾ ਇੱਥੇ ਕੀਤਾ ਗਿਆ ਹੈ ਉਸ ਵਿਅਕਤੀ ਨੂੰ ਫੜਿਆ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ।

 ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਤੋਂ ਚਿੰਤਾ ਭਰੀ ਖ਼ਬਰ, ਵਧਣ ਲੱਗੀ ਇਹ ਖ਼ਤਰਨਾਕ ਬਿਮਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News