ਪੰਜਾਬ ਦਾ ਦਬੰਗ ਐੱਸ. ਐੱਚ. ਓ., ਗੱਡੀ ''ਤੇ ਸਪੀਕਰ ਲਗਾ ਕੇ ਗਲੀ-ਗਲੀ ਘੁੰਮ ਕੀਤਾ ਵੱਡਾ ਐਲਾਨ

Friday, Aug 23, 2024 - 06:19 PM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਥਾਣਾ ਫਿਰੋਜ਼ਪੁਰ ਸਿਟੀ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਚਮੇਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਐੱਸ. ਐੱਚ. ਓ. ਆਪਣੀ ਗੱਡੀ 'ਤੇ ਸਪੀਕਰ ਲਗਾ ਕੇ ਗਲੀ-ਗਲੀ ਹੋਕਾ ਦੇ ਕੇ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਦੇ ਰਿਹਾ ਹੈ ਕਿ ਉਹ ਨਸ਼ਾ ਵੇਚਣ ਤੋਂ ਬਾਜ਼ ਆ ਜਾਣ। ਜੇਕਰ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਆਪਣਾ ਮੋਬਾਇਲ ਨੰਬਰ ਬੋਲਦਿਆਂ ਕਿਹਾ ਕਿ ਇਸ ਸ਼ਹਿਰ ਨੂੰ ਸਭ ਤੋਂ ਵਧੀਆ ਸ਼ਹਿਰ ਬਣਾਉਣਾ ਹੈ। ਐੱਸ. ਐੱਚ. ਓ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਸੁਧਰ ਜਾਣ, ਨਹੀਂ ਤਾਂ ਮੇਰੇ ਕੋਲ ਲਿਸਟਾਂ ਤਿਆਰ ਹਨ। ਨਸ਼ੇ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਲੱਗੀਆਂ ਮੌਜਾਂ, ਲਗਾਤਾਰ ਆਈਆਂ ਤਿੰਨ ਛੁੱਟੀਆਂ

ਇਸ ਵਾਇਰਲ ਵੀਡੀਓ ਨੂੰ ਲੈ ਕੇ ਜਦੋਂ ਐੱਸ. ਐੱਚ. ਓ ਹਰਿੰਦਰ ਸਿੰਘ ਚਮੇਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜਦੋਂ ਉਨ੍ਹਾਂ ਥਾਣਾ ਸਿਟੀ ਦਾ ਚਾਰਜ ਸੰਭਾਲਿਆ ਤਾਂ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਫਿਰੋਜ਼ਪੁਰ ਦੀਆਂ ਕੁੱਝ ਬਸਤੀਆਂ ਵਿਚ ਨਸ਼ਾ ਵੇਚਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਅਨਾਊਂਸਮੈਂਟ ਕਰਕੇ ਚਿਤਾਵਨੀ ਦਿੱਤੀ ਹੈ ਕਿ ਉਹ ਨਸ਼ੇ ਦਾ ਕਾਰੋਬਾਰ ਕਰਨਾ ਬੰਦ ਕਰ ਦੇਣ ਕਿਉਂਕਿ ਨਸ਼ੇ ਕਾਰਨ ਨੌਜਵਾਨ ਪੀੜ੍ਹੀ ਖ਼ਤਮ ਹੋ ਰਹੀ ਹੈ। ਇਸ ਲਈ ਜੋ ਨੌਜਵਾਨ ਨਸ਼ੇ ਦੀ ਦਲਦਲ ਵਿਚ ਧੱਸ ਚੁੱਕੇ ਹਨ ਦੇ ਨਾਲ ਨਾਲ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੀ ਉਨ੍ਹਾਂ ਵੱਲੋਂ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਨਸ਼ੇ ਨੂੰ ਲੈ ਕੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : CM ਮਾਨ ਨਾਲ ਮੁਲਾਕਾਤ ਤੋਂ ਬਾਅਦ ਹਿੰਦੂ ਜਥੇਬੰਦੀਆਂ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News