ਭਗਵੰਤ ਮਾਨ ਨੇ ਕੀਤਾ ਜੋਹਲ ਦਾ ਸਮਰਥਨ, ਸ਼ਿਵ ਸੈਨਾ ਨੇ ਪੁਤਲਾ ਸਾੜ ਜਤਾਇਆ ਰੋਸ

Thursday, Nov 23, 2017 - 06:36 PM (IST)

ਭਗਵੰਤ ਮਾਨ ਨੇ ਕੀਤਾ ਜੋਹਲ ਦਾ ਸਮਰਥਨ, ਸ਼ਿਵ ਸੈਨਾ ਨੇ ਪੁਤਲਾ ਸਾੜ ਜਤਾਇਆ ਰੋਸ

ਜਲੰਧਰ(ਸੋਨੂੰ)— ਇਥੋਂ ਦੇ ਮਸ਼ਹੂਰ ਚੌਕ ਕੰਪਨੀ ਬਾਗ ਚੌਕ 'ਚ ਸ਼ਿਵ ਸੈਨਾ ਦੇ ਮੈਂਬਰਾਂ ਵੱਲੋਂ ਸੰਸਦ ਭਗਵੰਤ ਮਾਨ ਦੇ ਖਿਲਾਫ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਸ਼ਿਵ ਸੈਨਾ ਸਮਾਜਵਾਦੀ ਦੇ ਚੇਅਰਮੈਨ ਨਰਿੰਦਰ ਥਾਪਰਨੇ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਹ ਪੁਤਲਾ ਫੂਕ ਪ੍ਰਦਰਸ਼ਨ ਭਗਵੰਤ ਮਾਨ ਵੱਲੋਂ ਹਿੰਦੂ ਨੇਤਾਵਾਂ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਜੋਹਲ ਦੇ ਸਮਰਥਨ 'ਚ ਆਏ ਬਿਆਨ ਤੋਂ ਬਾਅਦ ਕੀਤਾ ਗਿਆ। ਸ਼ਿਵ ਸੈਨਾ ਸਮਾਜਵਾਦੀ ਨੇ ਉਨ੍ਹਾਂ ਦੇ ਬਿਆਨ ਦੀ ਸਖਤ ਆਲੋਚਨਾ ਕੀਤੀ ਅਤੇ ਇਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਸਮਾਜਵਾਦੀ ਦੇ ਚੇਅਰਮੈਨ ਨਰਿੰਦਰ ਥਾਪਰ ਦੀ ਪ੍ਰਧਾਨਗੀ 'ਚ ਹੋਏ ਇਸ ਪ੍ਰਦਰਸ਼ਨ 'ਚ ਉਨ੍ਹਾਂ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਵਾਰ ਕੀਤੇ। 

PunjabKesari
ਨਰਿੰਦਰ ਥਾਪਰ ਨੇ ਕਿਹਾ ਕਿ ਭਗਵੰਤ ਮਾਨ ਨੇ ਇਹ ਬਿਆਨ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸੋਚ ਖਾਲਿਸਤਾਨੀ ਸਮਰਥਨ ਦੀ ਹੈ ਅਤੇ ਇਨ੍ਹਾਂ ਸਭ ਦੇ ਵਿਰੁੱਧ ਸਰਕਾਰ ਨੂੰ ਮਾਮਲਾ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਨੀਤੀਆਂ 'ਤੇ ਕਾਰਵਾਈ ਤੋਂ ਬਾਅਦ ਪੰਜਾਬ 'ਚ ਖਾਲਿਸਤਾਨੀ ਗਤੀਵੀਧੀਆਂ ਨੂੰ ਨਕੇਲ ਪਵੇਗੀ।


Related News