ਸ਼ਿਵ ਸੈਨਿਕਾਂ ਨੇ ਫੂਕਿਆ ਪਾਕਿ ਦਾ ਝੰਡਾ ਤੇ ਮਹਿਬੂਬਾ ਮੁਫ਼ਤੀ ਦਾ ਪੁਤਲਾ

Wednesday, Jun 20, 2018 - 02:41 AM (IST)

ਸ਼ਿਵ ਸੈਨਿਕਾਂ ਨੇ ਫੂਕਿਆ ਪਾਕਿ ਦਾ ਝੰਡਾ ਤੇ ਮਹਿਬੂਬਾ ਮੁਫ਼ਤੀ ਦਾ ਪੁਤਲਾ

ਹੁਸ਼ਿਆਰਪੁਰ, (ਘੁੰਮਣ)- ਸ਼ਿਵ ਸੈਨਾ (ਬਾਲ ਠਾਕਰੇ) ਦੀ ਪੰਜਾਬ ਇਕਾਈ ਦੇ ਮੀਤ  ਪ੍ਰਧਾਨ ਰਣਜੀਤ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਸੈਨਾ ਦੀ ਸ਼ਹਿਰੀ ਇਕਾਈ ਵੱਲੋਂ ਸਿਟੀ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ’ਚ ਰੋਸ ਮਾਰਚ ਕੱਢ ਕੇ ਘੰਟਾਘਰ ਚੌਕ  ’ਚ ਪਾਕਿਸਤਾਨ ਦਾ ਝੰਡਾ ਫੂਕਿਆ ਗਿਆ। ਇਸ ਮੌਕੇ ਸ਼ਿਵ ਸੈਨਿਕਾਂ ਨੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਪੁਤਲਾ ਵੀ ਫੂਕਿਆ। 
ਆਪਣੇ ਸੰਬੋਧਨ ਵਿਚ ਜਾਵੇਦ ਖਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਬੂਬਾ ਮੁਫਤੀ ਦੇ ਦਬਾਅ ’ਚ ਆ ਕੇ ਰਮਜ਼ਾਨ ਮਹੀਨੇ ਦੌਰਾਨ ਗੋਲੀਬੰਦੀ ਦਾ ਫੈਸਲਾ ਕੀਤਾ ਗਿਆ ਸੀ। ਗੋਲੀਬੰਦੀ ਦੌਰਾਨ ਦੇਸ਼ ਦੇ ਕਈ ਬਹਾਦਰ ਸੈਨਿਕਾਂ ਅਤੇ ਹੋਰ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।  ਉਕਤ ਹਾਲਾਤ ਲਈ ਮੁੱਖ ਤੌਰ ’ਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਹੀ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਮਹਿਬੂਬਾ ਮੁਫਤੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ। 
ਅਮਰਨਾਥ ਸ਼ਰਧਾਲੂਆਂ ਦੀ ਸੁਰੱਖਿਆ ਦੇ ਕੀਤੇ ਜਾਣ ਵਿਆਪਕ ਪ੍ਰਬੰਧ : ਇਸ ਮੌਕੇ ਸ਼ਿਵ ਸੈਨਾ  (ਬਾਲ ਠਾਕਰੇ) ਦੇ ਜ਼ਿਲਾ ਸੰਪਰਕ ਪ੍ਰਧਾਨ ਰਵੀ ਕੁਮਾਰ, ਸਰਬਜੀਤ ਸਾਬੀ, ਲਾਡੀ ਆਦਿ ਨੇ ਮੰਗ ਕੀਤੀ ਕਿ 28  ਜੂਨ ਤੋਂ ਸ਼ੁਰੂ ਹੋਣ ਵਾਲੀ  ਅਮਰਨਾਥ ਯਾਤਰਾ ’ਚ ਸ਼ਾਮਲ ਸ਼ਰਧਾਲੂਆਂ ਦੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਗਡ਼ਬਡ਼ ਹੋਈ ਤਾਂ ਇਸ ਲਈ ਜੰਮੂ-ਕਸ਼ਮੀਰ ਦੀ ਸਰਕਾਰ ਤੋਂ ਇਲਾਵਾ ਕੇਂਦਰ ਦੀ ਮੋਦੀ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੋਵੇਗੀ।  ਇਸ ਮੌਕੇ ਸੰਦੀਪ ਸੂਦ, ਰੇਸ਼ਮ ਸਿੰਘ, ਰਾਜ ਕੁਮਾਰ ਕਾਲੀ, ਕਾਕਾ ਗੁੱਜਰ, ਸੌਰਵ ਚੱਗਰਾਂ, ਬਲਵਿੰਦਰ, ਸਰਬਜੀਤ, ਰਣਜੀਤ ਰਾਣਾ, ਬਲਵਿੰਦਰ, ਰਾਹੁਲ, ਜੋਤੀ, ਸੰਦੀਪ ਕੁਮਾਰ, ਕੁਲਦੀਪ, ਜਤਿਨ ਆਦਿ ਸਮੇਤ ਵੱਡੀ ਗਿਣਤੀ ’ਚ ਸ਼ਿਵ ਸੈਨਿਕ ਮੌਜੂਦ ਸਨ। 
 


Related News