ਸ਼ਿਵ ਸੈਨਾ (ਹਿੰਦੋਸਤਾਨ) ਨੇ ਫੂਕਿਆ ਮਮਤਾ ਬੈਨਰਜੀ ਦਾ ਪੁਤਲਾ

Monday, Apr 02, 2018 - 01:31 AM (IST)

ਟਾਂਡਾ ਉੜਮੁੜ,   (ਗੁਪਤਾ)- ਪੱਛਮੀ ਬੰਗਾਲ ਵਿਖੇ ਰਾਮਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ 'ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ਼ਿਵ ਸੈਨਾ (ਹਿੰਦੋਸਤਾਨ) ਵੱਲੋਂ ਸਿਵਲ ਹਸਪਤਾਲ ਚੌਕ ਟਾਂਡਾ ਵਿਖੇ ਦੋਆਬਾ ਪ੍ਰਧਾਨ ਰਾਹੁਲ ਖੰਨਾ ਅਤੇ ਵਿਕਾਸ ਜਸਰਾ ਜ਼ਿਲਾ ਚੇਅਰਮੈਨ ਦੀ ਅਗਵਾਈ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ। 
ਉਨ੍ਹਾਂ ਕਿਹਾ ਕਿ ਹਰ ਸੂਬੇ ਦਾ ਮੁੱਖ ਮੰਤਰੀ ਹਿੰਦੂਆਂ ਦੇ ਧਾਰਮਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਵੇ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਫੋਕੀ ਸ਼ੋਹਰਤ ਹਾਸਲ ਕਰਨ ਲਈ ਕੀਤੇ ਜਾ ਰਹੇ ਭੜਕਾਊ ਕੰਮਾਂ ਨੂੰ ਨਕੇਲ ਪਾਈ ਜਾਵੇ। ਸ਼ਿਵ ਸੈਨਾ (ਹਿੰਦੋਸਤਾਨ) ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਹਿੰਦੂ ਧਰਮ ਤੇ ਹਿੰਦੂਆਂ ਦੀ ਸੁਰੱਖਿਆ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਸ਼ਿਵ ਸੈਨਾ ਵਰਕਰਾਂ ਨੇ ਸਥਾਨਕ ਦਫ਼ਤਰ ਤੋਂ ਸਿਵਲ ਹਸਪਤਾਲ ਚੌਕ ਤੱਕ ਵਿਸ਼ਾਲ ਰੋਸ ਰੈਲੀ ਵੀ ਕੱਢੀ। 
ਇਸ ਮੌਕੇ ਸ਼ਿਵਮ ਵੈਦ ਜ਼ਿਲਾ ਪ੍ਰਧਾਨ,­ ਆਕਾਸ਼ ਰਾਣਾ ਜ਼ਿਲਾ ਮੀਤ ਪ੍ਰਧਾਨ,­ ਪੰਡਿਤ ਮਿਥਲੇਸ਼ ਗਰਗ,­ ਜਿੰਦਰ ਬਨਿਆਲ­, ਹਰਜੀਤ ਸਿੰਘ­, ਸੁਧਾਂਸ਼ੂ ਮਲਹੋਤਰਾ,­ ਟੋਨੀ ਰੜਾ, ਵਿਕਾਸ, ਰਾਜ ਕੁਮਾਰ ਟਾਂਡਾ­  ਰਾਹੁਲ ਕੁਮਾਰ,­ ਕੁਨਾਲ ਬਹਿਲ,­ ਰਵੀ ਜਾਜਾ,­ ਰਣਜੀਤ ਸਿੰਘ,­ ਡਿੰਕੀ,­ ਵਿਸ਼ਾਲ ਕਪੂਰ,­ ਸ਼ੀਤਲ, ਪੰਡਿਤ­ ਆਸ਼ੂ ਰਾਜਪੂਤ, ਰਵੀ ਚੌਹਾਨ, ਰੌਬਿਨ, ਇੰਦਰਪਾਲ, ਆਸ਼ੀਸ਼ ਰਾਣਾ, ਅਜੈ ਕੁਮਾਰ, ਕਾਰਤਿਕ, ਪ੍ਰਵੀਨ, ਮੁਕੇਸ਼ ਆਦਿ ਹਾਜ਼ਰ ਸਨ।


Related News