ਸੰਗਤ SGPC ਵਲੋਂ ਚਲਾਈ ਜਾ ਰਹੀ ਲੰਗਰ ਸੇਵਾ ’ਚ ਦਸਵੰਧ ਦੇਵੇ : ਸੁਖਬੀਰ ਬਾਦਲ

Saturday, Apr 11, 2020 - 10:52 PM (IST)

ਸੰਗਤ SGPC ਵਲੋਂ ਚਲਾਈ ਜਾ ਰਹੀ ਲੰਗਰ ਸੇਵਾ ’ਚ ਦਸਵੰਧ ਦੇਵੇ : ਸੁਖਬੀਰ ਬਾਦਲ

ਚੰਡੀਗਡ਼੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆ ਰਹੀ ਕਣਕ ਦੀ ਫਸਲ ’ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਰੋਨਾ ਵਾਇਰਸ ਦੀ ਬੀਮਾਰੀ ਕਰ ਕੇ ਸੂਬੇ ਅੰਦਰ ਲੱਗੇ ਕਰਫਿਊ ਦੌਰਾਨ ਗਰੀਬਾਂ ਅਤੇ ਲੋਡ਼ਵੰਦਾਂ ਲਈ ਚਲਾਈ ਜਾ ਰਹੀ ਲੰਗਰ ਸੇਵਾ ਵਾਸਤੇ ਦਸਵੰਧ ਜ਼ਰੂਰ ਕੱਢਣ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਵਲੋਂ ਤਾਲਾਬੰਦੀ ਲੱਗਣ ਮਗਰੋਂ ਪੰਜਾਬ ਅੰਦਰ ਫਸੇ ਪ੍ਰਵਾਸੀ ਮਜ਼ਦੂਰਾਂ ਸਮੇਤ ਲੱਖਾਂ ਗਰੀਬਾਂ ਅਤੇ ਲੋਡ਼ਵੰਦਾਂ ਨੂੰ ਲੰਗਰ ਛਕਾਇਆ ਗਿਆ ਹੈ। ਇਹ ਸੇਵਾ ਲਗਾਤਾਰ ਜਾਰੀ ਹੈ ਅਤੇ ਕਰਫਿਊ ’ਚ 1 ਮਈ ਤੱਕ ਵਾਧਾ ਹੋਣ ਕਰ ਕੇ ਇਸ ਲੰਗਰ ਸੇਵਾ ਦਾ ਘੇਰਾ ਹੋਰ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਨਵੇਂ ਪੈਦਾ ਹੋਏ ਹਾਲਾਤ ਅਤੇ ਸਾਡੇ ਗੁਰੂ ਸਾਹਿਬਾਨ ਵਲੋਂ ਦਿੱਤੀ ਗਰੀਬਾਂ ਅਤੇ ਲੋਡ਼ਵਂੰਦਾਂ ਦੀ ਮਦਦ ਕਰਨ ਦੀ ਸਿੱਖਿਆ ਨੂੰ ਧਿਆਨ ’ਚ ਰੱਖਦਿਆਂ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਐੱਸ.ਜੀ.ਪੀ.ਸੀ. ਦੇ ਲੰਗਰ ’ਚ ਕਣਕ ਦੀ ਸੇਵਾ ਦਾ ਯੋਗਦਾਨ ਪਾਉਣ ਤਾਂ ਕਿ ਇਸ ਵਲੋਂ ਮਨੁੱਖਤਾ ਦੀ ਸੇਵਾ ਨੂੰ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਨੇ ਸੰਗਤ ਅਤੇ ਅਕਾਲੀ ਵਰਕਰਾਂ ਨੂੰ ਵੀ ਇਸ ਸੇਵਾ ’ਚ ਹਰ ਸੰਭਵ ਢੰਗ ਨਾਲ ਯੋਗਦਾਨ ਪਾਉਣ ਲਈ ਅਪੀਲ ਕੀਤੀ ਤਾਂ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ।


author

Deepak Kumar

Content Editor

Related News