ਸ਼੍ਰੋਮਣੀ ਕਮੇਟੀ ਨੂੰ ਮਿਲੇਗਾ ਨਵੇਂ ਚਿਹਰੇ ਦਾ ਪ੍ਰਧਾਨ! ਸੁਖਬੀਰ ਲਈ ਵੱਡਾ ਇਮਤਿਹਾਨ

Saturday, Nov 23, 2019 - 10:10 AM (IST)

ਸ਼੍ਰੋਮਣੀ ਕਮੇਟੀ ਨੂੰ ਮਿਲੇਗਾ ਨਵੇਂ ਚਿਹਰੇ ਦਾ ਪ੍ਰਧਾਨ! ਸੁਖਬੀਰ ਲਈ ਵੱਡਾ ਇਮਤਿਹਾਨ

ਲੁਧਿਆਣਾ (ਮੁੱਲਾਂਪੁਰੀ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ 27 ਨਵੰਬਰ ਨੂੰ ਹੋਣ ਜਾ ਰਹੀ ਹੈ। ਇਸ ਚੋਣ ਰਾਹੀਂ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵੇਂ ਚਿਹਰੇ ਦਾ ਪ੍ਰਧਾਨ ਮਿਲੇਗਾ।ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 24 ਅਤੇ 25 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਰਾਏ ਲੈਣ ਲਈ ਇਹ ਮੀਟਿੰਗ ਸੱਦਣ ਦਾ ਕਾਰਣ ਇਹੋ ਹੋ ਸਕਦਾ ਹੈ ਕਿ ਮੈਂਬਰਾਂ ਦੀ ਰਾਏ ਲਈ ਜਾਵੇ, ਜੇਕਰ ਪਾਰਟੀ ਪ੍ਰਧਾਨ ਨੇ ਰਾਏ ਲੈਣੀ ਹੈ ਤਾਂ ਫਿਰ ਨਵਾਂ ਚਿਹਰਾ ਅੱਗੇ ਆ ਸਕਦਾ ਹੈ। ਨਹੀਂ ਤਾਂ ਰਾਏ ਲੈਣ ਦੀ ਬਜਾਏ ਪੁਰਾਣੇ ਪ੍ਰਧਾਨ ਲਈ ਜੈਕਾਰੇ ਹੀ ਕਾਫੀ ਸਨ ਅਤਿ-ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਗਹਿਰੀ ਨਜ਼ਰ ਪਛਾਣ ਲਈ ਹੈ ਕਿਉਂਕਿ ਇਸ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨਗੀ ਵਿਚ ਬਦਲ ਚਾਹੁੰਦੇ ਹਨ। ਬਾਕੀ ਕਾਂਗਰਸੀ ਰਾਜ ਦੇ ਚਲਦੇ ਜੋਡ਼-ਤੋਡ਼ ਦਾ ਡਰ ਹੈ।

ਇਸ ਮਾਮਲੇ ਵਿਚ ਰਾਜਸੀ ਮਾਹਰਾਂ ਮੁਤਾਬਕ ਭਾਵੇਂ ਮੈਂਬਰਾਂ ਦੀ ਗਿਣਤੀ 150 ਤੋਂ ਜ਼ਿਆਦਾ ਹੈ, ਉਨ੍ਹਾਂ ਵਿਚੋਂ ਪ੍ਰਧਾਨਗੀ ਦੇ ਉਮੀਦਵਾਰ ਕੇਵਲ ਭਾਈ ਲੌਂਗੋਵਾਲ, ਜਥੇ. ਤੋਤਾ ਸਿੰਘ, ਬੀਬੀ ਜਗੀਰ ਕੌਰ, ਭਾਈ ਮਨਜੀਤ ਸਿੰਘ, ਸੰਤ ਬਲਵੀਰ ਸਿੰਘ ਘੁੰਨਸ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਰਵਿੰਦਰ ਪਾਲ ਸਿੰਘ ਪੱਖੋਕੇ, ਰਘੁਜੀਤ ਸਿੰਘ ਵਿਰਕ, ਅਵਤਾਰ ਸਿੰਘ ਮੱਕਡ਼, ਅਮਰਜੀਤ ਚਾਵਲਾ ਆਦਿ ਸਰਗਰਮ ਹਨ। ਬਾਕੀ ਜੇਕਰ ਮੈਂਬਰਾਂ ਦੀ ਰਾਏ ਲੈਣ ਉਪਰੰਤ ਕਿਸੇ ਨਵੇਂ ਚਿਹਰੇ ਦੀ ਗੱਲ ਸਾਹਮਣੇ ਆ ਸਕਦੀ ਹੈ, ਉਨ੍ਹਾਂ ਵਿਚ ਭਾਈ ਲੌਂਗੋਵਾਲ, ਜਥੇ. ਤੋਤਾ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ ਦਾ ਨਾਂ ਹੈ। ਬਾਕੀ ਦੇਖਦੇ ਹਾਂ ਕਿ ਪ੍ਰਧਾਨ ਸੁਖਬੀਰ ਬਾਦਲ ਆਪਣਾ ਜਲਵਾ ਦਿਖਾਉਂਦੇ ਹੋਏ ਇਨ੍ਹਾਂ ਨੂੰ ਪਾਸੇ ਕਰ ਕੇ ਕਿਸ ਨਵੇਂ ਚਿਹਰੇ ਨੂੰ ਅੱਗੇ ਲਿਆਉਂਦੇ ਹਨ।ਬਾਕੀ ਗੱਲ ਕੁਝ ਵੀ ਹੈ, ਇਸ ਵਾਰ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਨਵੇਂ ਚਿਹਰੇ ਦਾ ਪ੍ਰਧਾਨ ਮਿਲੇਗਾ, ਜੇਕਰ ਨਵੇਂ ਚਿਹਰੇ ’ਤੇ ਪ੍ਰਧਾਨਗੀ ਦਾ ਪੇਚ ਫਸ ਗਿਆ ਤਾਂ ਐਨ ਮੌਕੇ ’ਤੇ ਭਾਈ ਲੌਂਗੋਵਾਲ ਦੇ ਜੈਕਾਰੇ ਲੱਗਣਗੇ ਕਿਉਂਕਿ ਸੁਖਬੀਰ ਬਾਦਲ ਅੱਧੀ ਦਰਜਨ ਤੋਂ ਵੱਧ ਸੀਨੀਅਰ ਮੈਂਬਰਾਂ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਗੇ।

 

 


author

Shyna

Content Editor

Related News