ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ਵੱਲੋਂ ਅਸਤੀਫਾ ਦੇਣ ਦੇ ਚਰਚੇ
Friday, Sep 29, 2017 - 01:54 AM (IST)

ਅੰਮ੍ਰਿਤਸਰ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਅਸਤੀਫਾ ਦੇ ਦਿੱਤੇ ਜਾਣ ਦੀਆਂ ਚਰਚਾਵਾਂ ਦਾ ਬਾਜ਼ਾਰ ਅੱਜ ਦੇਰ ਰਾਤ ਗਰਮਾ ਗਿਆ। ਹਾਂਲਕਿ ਪ੍ਰੋ. ਬਡੂੰਗਰ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਪੁਸ਼ਟੀ ਨਹੀਂ ਹੋਈ ਪਰ ਚਰਚਾਵਾਂ ਮੁਤਾਬਕ ਜੱਥੇਦਾਰ ਬਡੂੰਗਰ ਨੇ ਇਹ ਅਸਤੀਫਾ ਜਸਟਿਸ ਰਣਜੀਤ ਸਿੰਘ ਟ੍ਰਿਬਿਊਨਲ ਵੱਲੋਂ ਸੌਦਾ ਸਾਧ ਮਾਮਲੇ 'ਚ ਐੱਸ. ਜੀ. ਪੀ. ਸੀ. ਵੱਲੋਂ ਦਿੱਤੇ ਗਏ ਮੁਆਫੀਨਾਮੇ ਦੇ ਸਬੰਧ 'ਚ ਕੀਤੀ ਗਈ ਜਵਾਬਤਲਬੀ ਕਾਰਨ ਦੱਸਿਆ ਜਾ ਰਿਹਾ ਹੈ, ਚਰਚਾਵਾਂ ਇਹ ਵੀ ਹਨ ਕਿ ਜੱਥੇਦਾਰ ਬਡੂੰਗਰ ਦੀ ਥਾਂ ਜੱਥੇਦਾਰ ਬਲਵੰਤ ਸਿੰਘ ਨੂੰ ਰਾਤੋਂ-ਰਾਤ ਨਵਾਂ ਜੱਥੇਦਾਰ ਥਾਪ ਦਿੱਤਾ ਗਿਆ ਹੈ। ਇਨ੍ਹਾਂ ਚਰਚਾਵਾਂ ਦੀ ਸਚਾਈ ਬਾਰੇ ਹਲੇਂ ਕੁਝ ਨਹੀਂ ਕਿਹਾ ਜਾ ਸਕਦਾ, ਜਿੰਨੀਂ ਦੇਰ ਤੱਕ ਐੱਸ. ਜੀ. ਪੀ. ਸੀ. ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ।