ਦੁੱਧ ਵੇਚਣ ਵਾਲਾ ਲੰਗਾਹ ਬਣਿਆ 100 ਕਰੋੜ ਦਾ ਮਾਲਿਕ, ਰੇਪ ਮਾਮਲੇ ''ਚ ਦਰਜ ਹੋਇਆ ਹੈ ਕੇਸ
Tuesday, Oct 03, 2017 - 04:08 PM (IST)

ਗੁਰਦਾਸਪੁਰ — ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂ ਰਹੇ ਸੁੱਚਾ ਸਿੰਘ ਲੰਗਾਹ 'ਤੇ ਕੇਸ ਦਰਜ ਹੋÎਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਹੜਕੰਪ ਮਚ ਗਿਆ ਹੈ। ਲੰਗਾਹ ਉਹ 100 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਿਕ ਹੈ। ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦੇ ਨਾਲ ਹੀ ਉਨ੍ਹਾਂ 'ਤੇ ਕੁੱਟਮਾਰ ਤੋਂ ਇਲਾਵਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚੰਾਉਣ ਦੇ ਮਾਮਲੇ 'ਚ ਕੇਸ ਦਰਜ ਹੋਣ ਲੱਗੇ।
ਲੰਗਾਹ 'ਤੇ ਦੁਸ਼ਕਰਮ ਦਾ ਕੇਸ ਦਰਜ ਹੋਣ ਤੋਂ ਬਾਅਦ ਗੁਰਦਾਸੁਪਰ 'ਚ ਵੀ ਸਾਰੇ ਮੁੱਦਿਆਂ ਨੂੰ ਛੱਡ ਕੇ ਸਾਰਾ ਫੋਕਸ ਉਨ੍ਹਾਂ 'ਤੇ ਆ ਗਿਆ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ-ਭਾਜਪਾ ਗਠਬੰਧਨ 'ਤੇ ਨਿਸ਼ਾਨਾ ਸਾਧ ਰਹੀ ਹੈ। ਦੂਜੇ ਪਾਸੇ ਸ਼ਿਅਦ ਨੇ ਵੀ ਉਨ੍ਹਾਂ ਨੂੰ ਪਾਰਟੀ ਮੈਂਬਰਸ਼ਿਪ ਤੋਂ ਕੱਢ ਕੇ ਉਨ੍ਹਾਂ ਤੋਂ ਸਾਰੇ ਨਾਤੇ ਤੋੜ ਲਏ ਹਨ।
ਸਿਆਸਤ 'ਚ ਆਉਣ ਤੋਂ ਬਾਅਦ ਕਈ ਮੌਕੇ 'ਤੇ ਸਿੱਖ ਪੰਥ, ਧਾਰਮਿਕ ਮਰਿਆਦਾ ਤੇ ਚੰਗੇ ਆਚਰਨ ਸੰਬੰਧੀ ਉਨ੍ਹਾਂ ਨੇ ਭਾਸ਼ਣ ਵੀ ਦਿੱਤੇ। ਇਸ ਕਾਰਨ ਜਲਦ ਹੀ ਐੱਸ. ਜੀ. ਸੀ. ਪੀ. ਸੀ. ਮੈਂਬਰ ਬਣ ਗਏ ਤੇ ਬਾਅਦ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ। 1997 'ਚ ਵਿਧਾਨ ਸਭਾ ਚੋਣਾ ਜਿੱਤਣ ਤੋਂ ਬਾਅਦ ਲੋਕ ਨਿਰਮਾਣ ਮੰਤਰੀ ਤੇ 2007 'ਚ ਖੇਤੀਬਾੜੀ ਮੰਤਰੀ ਬਣੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਕਤਾਰ ਵਾਲੇ ਆਗੂਆਂ 'ਚ ਉਨ੍ਹਾਂ ਦੀ ਜਗ੍ਹਾ ਬਣ ਗਈ।
ਦੁੱਧ ਵੇਚਣ ਵਾਲੇ ਤੋਂ ਲੈ ਕੇ ਦੋ ਵਾਰ ਕੈਬਨਿਟ ਮੰਤਰੀ ਤੇ ਧਰਮ ਪ੍ਰਚਾਰਕ ਬਣੇ ਲੰਗਾਹ ਦੀ ਦਾਗਦਾਰ ਜ਼ਿੰਦਗੀ ਵੀ ਕਿਸੇ ਤੋਂ ਛੁਪੀ ਨਹੀਂ ਰਹੀ। ਸਿਆਸੀ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਰਿਕਾਰਡ 'ਚ ਦਸ ਨੰਬਰੀ ਸਨ। ਪਹਿਲੀ ਵਾਰ ਵਿਧਾਇਕ ਬਣੇ ਉਦੋਂ ਵੀ ਅਪਰਾਧੀਆਂ ਦੀ ਸੂਚੀ 'ਚ ਸ਼ਾਮਲ ਸਨ। ਉਸ ਦੇ ਬਾਵਜੂਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ।
ਆਪਣੀ ਸਿਆਸੀ ਪਾਰੀ ਦੇ ਕਾਰਨ ਉਹ ਕੁਝ ਹੀ ਸਾਲਾ 'ਚ ਸੌ ਕਰੋੜ ਤੋਂ ਵੱਧ ਦੇ ਮਾਲਿਕ ਬਣ ਗਏ। ਵਿਰਾਸਤ 'ਚ ਉਨ੍ਹਾਂ ਨੂੰ ਸਿਰਫ ਤਿੰਨ ਏਕੜ ਜ਼ਮੀਨ ਮਿਲੀ ਸੀ ਪਰ ਮੰਤਰੀ ਬਣਨ ਤੋਂ ਬਾਅਦ ਕਰੋੜਾਂ ਦੇ ਮਾਲਿਕ ਬਣਦੇ ਗਏ। ਵਿਰੋਧੀ ਪਾਰਟੀਆਂ ਨੇ ਕਈ ਵਾਰ ਉਨ੍ਹਾਂ 'ਤੇ ਗੈਰ ਕਾਨੂੰਨੀ ਕਬਜ਼ੇ ਕਰਨ ਤੇ ਤਸਕਰਾਂ ਦੀ ਮਿਲੀਭੁਗਤ ਦੇ ਦੋਸ਼ ਵੀ ਲਗਾਏ। 2002 'ਚ ਕੈਪਟਨ ਸਰਕਾਰ ਆਉਣ 'ਤੇ ਵਿਜੀਲੈਂਸ ਨੇ ਕੇਸ ਵੀ ਦਰਜ ਕੀਤਾ ਗਿਆ ਪਰ ਕਦੇ ਸਖਤ ਕਾਰਵਾਈ ਨਹੀਂ ਹੋ ਪਾਈ।