ਅਕਾਲੀ ਦਲ ਵਲੋਂ ਸੰਸਦ ’ਚ ਲਿਆਂਦੇ ਜਾਣ ਵਾਲੇ ਮਤੇ ਨੂੰ ਕਈ ਪਾਰਟੀਆਂ ਨੇ ਦਿੱਤੀ ਹਿਮਾਇਤ

Sunday, Jul 18, 2021 - 06:26 PM (IST)

ਅਕਾਲੀ ਦਲ ਵਲੋਂ ਸੰਸਦ ’ਚ ਲਿਆਂਦੇ ਜਾਣ ਵਾਲੇ ਮਤੇ ਨੂੰ ਕਈ ਪਾਰਟੀਆਂ ਨੇ ਦਿੱਤੀ ਹਿਮਾਇਤ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਸਦ ਦੇ ਮਾਨਸੂਨ ਇਜਲਾਸ ’ਚ ਲਿਆਂਦੇ ਜਾਣ ਵਾਲੇ ਕੰਮ ਰੋਕੂ ਪ੍ਰਸਤਾਵ ਨੂੰ ਕਈ ਪਾਰਟੀਆਂ ਦੀ ਹਿਮਾਇਤ ਹਾਸਲ ਹੋਈ ਹੈ। ਇਸ ਸਬੰਧ ’ਚ ਅਕਾਲੀ ਦਲ ਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਚੁੱਕਦਿਆਂ ਹੋਇਆਂ ਵੱਖ-ਵੱਖ ਪਾਰਟੀਆਂ ਤੋਂ ਇਸ ਸਬੰਧ ’ਚ ਹਿਮਾਇਤ ਮਿਲਣ ਦੀ ਗੱਲ ਜ਼ਾਹਰ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਇਸ ਮਤੇ ਨੂੰ ਬਹੁਜਨ ਸਮਾਜ ਪਾਰਟੀ, ਡੀ.ਐੱਮ.ਕੇ. ਆਰ. ਐੱਲ.ਪੀ. ਸੀ.ਪੀ.ਆਈ. (ਐੱਮ) ਅਤੇ ਕੁੱਝ ਹੋਰ ਪਾਰਟੀਆਂ ਵਲੋਂ ਹਿਮਾਇਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਰੌਲੇ ਦੌਰਾਨ ਵੱਡੀ ਖ਼ਬਰ, ਹੁਣ ਸੁਨੀਲ ਜਾਖੜ ਨੇ ਸੱਦੀ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ

PunjabKesari

ਅਕਾਲੀ ਦਲ ਵਲੋਂ ਇਸ ਮਤੇ ’ਚ ਇਹ ਮੰਗ ਚੁੱਕੀ ਜਾ ਰਹੀ ਹੈ ਕਿ ਕੇਂਦਰ ਵਲੋਂ ਲਿਆਂਦੇ ਗਏ 3 ਖੇਤੀ ਕਾਨੂੰਨ ਫੋਰੀ ਤੌਰ ’ਤੇ ਰੱਦ ਕੀਤੇ ਜਾਣ। ਕਿਸਾਨਾਂ ਦੀਆਂ ਮੰਗਾਂ ਬਾਰੇ ਲੋਕ ਸਭਾ ’ਚ ਬਹਿਸ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਮੰਨਿਆ ਜਾਵੇ। ਅਕਾਲੀ ਨੇਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਹਾਊਸ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰੇ ਅਤੇ ਹੁਣ ਤੱਕ ਉਨ੍ਹਾਂ ਨੇ ਜੋ ਬਲਿਦਾਨ ਦਿੱਤੇ ਹਨ ਅਤੇ ਜੋ ਸੰਕਟ ਸਹਿਣ ਕੀਤਾ ਹੈ ਉਸ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਊਸ ਦੀ ਬਾਕੀ ਸਾਰੀ ਕਾਰਵਾਈ ਉਦੋਂ ਤੱਕ ਮੁਲਤਵੀ ਰੱਖੀ ਜਾਵੇ ਅਤੇ ਕਿਸਾਨਾਂ ਦੇ ਮਾਮਲਿਆਂ ’ਤੇ ਪਹਿਲ ਦੇ ਆਧਾਰ ’ਤੇ ਵਿਚਾਰ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਭੱਖ਼ਦੇ ਮੁੱਦੇ ਵਿਸਰੇ, ਕੈਪਟਨ ਅਤੇ ਸਿੱਧੂ ਦੀ ਲੜਾਈ ਦੇ ਹਰ ਪਾਸੇ ਚਰਚੇ


author

Shyna

Content Editor

Related News