ਮਜੀਠੀਆ ਨੇ CM ਮਾਨ ਨੂੰ ਮਜੀਠਾ ਤੋਂ ਚੋਣ ਲੜਨ ਲਈ ਆਖਿਆ

Friday, Sep 04, 2026 - 05:42 PM (IST)

ਮਜੀਠੀਆ ਨੇ CM ਮਾਨ ਨੂੰ ਮਜੀਠਾ ਤੋਂ ਚੋਣ ਲੜਨ ਲਈ ਆਖਿਆ

ਮਜੀਠਾ : ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਧਾਨ ਸਭਾ ਹਲਕਾ ਮਜੀਠਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਮਜੀਠਾ ਤੋਂ ਕਿਸੇ ਹੋਰ ਉਮੀਦਵਾਰ ਨੂੰ ਚੋਣ ਨਾ ਲੜਾਉਣ। ਹਲਕੇ ਲੋਕਾਂ ਦੇ ਦਿਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਸਿਆ ਪਿਆ ਹੈ ਅਤੇ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ਵਿਚ ਵੋਟਾਂ ਪਾਉਣਗੇ। ਬਿਕਰਮ ਸਿੰਘ ਮਜੀਠੀਆ ਜੋ ਕਿ ਬੀਤੀ ਸ਼ਾਮ ਪਿੰਡ ਸੋਹੀਆਂ ਕਲਾਂ ਵਿਖੇ ਵਰਕਰਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪਿੰਡ ਸੋਹੀਆਂ ਕਲਾਂ ਤੋ ਕਾਂਗਰਸ ਪਾਰਟੀ ਦੀ ਟਿਕਟ 'ਤੇ ਬਲਾਕ ਸੰਮਤੀ ਮਜੀਠਾ ਤੋਂ ਚੋਣ ਜਿੱਤਣ ਵਾਲੀ ਮੌਜੂਦਾ ਮੈਂਬਰ ਬੀਬੀ ਮਨਪ੍ਰੀਤ ਕੌਰ ਆਪਣੇ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਲ ਹੋਏ। ਜਿਨ੍ਹਾਂ ਵੱਲੋ ਪਿੰਡ ਸੋਹੀਆਂ ਕਲਾਂ ਵਿਖੇ ਵੱਡਾ ਇਕੱਠ ਕੀਤਾ ਗਿਆ ਜਿਸ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਲ ਹੋਣ ਵਾਲੇ ਬਲਾਕ ਸੰਮਤੀ ਮੈਬਰ ਮਨਪ੍ਰੀਤ ਕੌਰ ਉਨ੍ਹਾਂ ਦੇ ਪਤੀ ਜੱਜਬੀਰ ਸਿੰਘ ਸਮੇਤ ਗੁਰਬੀਰ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਹਰਪਾਲ ਸਿੰਘ ਬਾਜਵਾ, ਸਰਬਜੀਤ ਮਸੀਹ, ਜ਼ੋਗਾ ਸਿੰਘ, ਬਿਕਰਮਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਪ੍ਰਤਾਪ ਸਿੰਘ ਆਦਿ ਨੂੰ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਜੀ ਆਇਆਂ ਕਿਹਾ ਅਤੇ ਕਿਹਾ ਕਿ ਇੰਨ੍ਹਾਂ ਸਭਨਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। 

ਇਸ ਮੌਕੇ ਮਜੀਠੀਆ ਦੇ ਨਾਲ ਕੁਲਜੀਤ ਸਿੰਘ ਬਰਾੜ, ਗਗਨਦੀਪ ਸਿੰਘ ਭਕਨਾ, ਜਥੇਦਾਰ ਸਰਬਜੀਤ ਸਿੰਘ ਸੁਪਾਰੀਵਿੰਡ, ਨੌਜਵਾਨ ਅਕਾਲੀ ਆਗੂ ਜੋਬਨਪ੍ਰੀਤ ਸਿੰਘ, ਮਾਸਟਰ ਬਲਰਾਜ ਸਿੰਘ, ਮਾਸਟਰ ਜਸਪਾਲ ਸਿੰਘ, ਰਸ਼ਪਾਲ ਸਿੰਘ ਗਿੱਲ, ਲਵਪ੍ਰੀਤ ਸਿੰਘ ਗਿੱਲ, ਪਲਵਿੰਦਰ ਸਿੰਘ, ਮੁਖਵੰਤ ਸਿੰਘ ਗਿੱਲ, ਹਰਿੰਦਰ ਸਿੰਘ ਕੈਰੋ, ਦਿਲਬਾਗ ਸਿੰਘ ਗਿੱਲ, ਅਮਰਪ੍ਰੀਤ ਸਿੰਘ, ਰਾਜਾ ਗਿੱਲ, ਮੰਨਾ ਕੰਬੋ, ਗੁਰਮੇਜ਼ ਸਿੰਘ, ਰੂੜ ਸਿੰਘ, ਨਿਰਮਲ ਸਿੰਘ ਦੋਧੀ, ਰਿਪੂ ਸੋਹੀ, ਮੁਖਤਾਰ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ ਰੰਧਾਵਾ, ਬੌਬੀ ਕੰਬੋ, ਅਜੀਤਪਾਲ ਸਿੰਘ, ਗੋਲਡੀ ਦਬੁਰਜੀ, ਤਲਵਿੰਦਰ ਸਿੰਘ ਦਬੁਰਜੀ, ਸੰਨੀ ਬੱਲ, ਜੁਗਰਾਜ ਸਿੰਘ, ਬਿਕਰਮਜੀਤ ਸਿੰਘ ਮੰਨਾ, ਦੀਪ ਸੋਹੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।


author

Gurminder Singh

Content Editor

Related News