ਮੁਆਫੀਨਾਮੇ ਨਾਲ ''ਆਪ'' ਦੀ ਬਿੱਲੀ ਥੈਲਿਓਂ ਬਾਹਰ ਆਈ : ਟਿੱਕਾ, ਸ਼ੇਰਾ

Saturday, Mar 17, 2018 - 01:01 PM (IST)

ਅੰਮ੍ਰਿਤਸਰ (ਛੀਨਾ)- ਹਲਕਾ ਪੂਰਬੀ ਦੇ ਅਕਾਲੀ ਆਗੂਆਂ, ਵਰਕਰਾਂ ਤੇ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਟਰਾਂਸਪੋਰਟ ਵਿੰਗ ਦੇ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਸਾਬਕਾ ਕੌਂਸਲਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲਾ ਅਕਾਲੀ ਜਥਾ ਬਾਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਖਾਸ ਤੌਰ 'ਤੇ ਪੁੱਜੇ।
ਇਸ ਮੌਕੇ ਸੰਬੋਧਨ ਕਰਦਿਆਂ ਟਿੱਕਾ ਤੇ ਸ਼ੇਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਨਸ਼ਿਆਂ ਦੇ ਮਾਮਲੇ 'ਚ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਕੋਲੋਂ ਅਦਾਲਤ 'ਚ ਲਿਖਤੀ ਤੌਰ 'ਤੇ ਮੁਆਫੀ ਮੰਗਣ ਨਾਲ 'ਆਪ' ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਇਸ ਮੁਆਫੀ ਨਾਲ ਸ. ਮਜੀਠੀਆ ਦਾ ਕੱਦ ਹੋਰ ਉੱਚਾ ਹੋਇਆ ਹੈ ਤੇ 'ਆਪ' ਖੇਰੂੰ-ਖੇਰੂੰ ਹੋਣ ਦੇ ਕੰਡੇ 'ਤੇ ਪਹੁੰਚ ਗਈ ਹੈ। ਸ. ਸ਼ੇਰਾ ਤੇ ਸਾਥੀਆਂ ਨੇ ਖੁਸ਼ੀ 'ਚ ਲੱਡੂ ਵੀ ਵੰਡੇ।
ਇਸ ਮੌਕੇ ਪ੍ਰਧਾਨ ਅਮਰਬੀਰ ਸਿੰਘ ਢੋਟ, ਰਾਣਾ ਪਲਵਿੰਦਰ ਸਿੰਘ, ਅਮਰੀਕ ਸਿੰਘ ਮੱਲ੍ਹੀ, ਨਰਿੰਦਰ ਸਿੰਘ ਬਿੱਟੂ ਐੱਮ. ਆਰ., ਭੁਪਿੰਦਰ ਸਿੰਘ ਰਾਹੀ, ਰਸ਼ਪਾਲ ਸਿੰਘ ਘੁੰਮਣ, ਮੰਨਾ ਸਿੰਘ ਝਾਮਕੇ, ਕੁਲਦੀਪ ਸਿੰਘ ਸੰਧੂ ਰਾਹੀ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।


Related News