ਇਸ ਧੀ ਨੇ ਚਮਕਾਇਆ ਧੂਰੀ ਦਾ ਨਾਂ, 25 ਰੈਂਕ ਲੈ ਕੇ ਬਣੀ ਜੱਜ

Friday, Nov 30, 2018 - 04:47 PM (IST)

ਧੂਰੀ(ਦਵਿੰਦਰ ਖੀਪਲ , ਸੰਦੀਪ ਸੇਠ)— ਧੂਰੀ ਨਿਵਾਸੀ ਸ਼ਿੰਪਾ ਮਿੱਤਲ ਨੇ ਆਪਣੀ 25 ਸਾਲ ਦੀ ਛੋਟੀ ਉਮਰ ਵਿਚ ਪੀ. ਸੀ. ਐੱਸ. ਜੁਡੀਸ਼ੀਅਲ ਦੀ ਪ੍ਰੀਖਿਆ ਦੇ ਕੇ ਪਹਿਲੀ ਵਾਰ ਵਿਚ 25ਵਾਂ ਰੈਂਕ ਹਾਸਲ ਕਰਕੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਹੀ ਧੂਰੀ ਸ਼ਹਿਰ ਦਾ ਵੀ ਨਾਮ ਰੋਸ਼ਨ ਕੀਤਾ ਹੈ। ਸ਼ਿੰਪਾ ਦੇ ਘਰ ਦੀਵਾਲੀ ਵਰਗਾ ਮਾਹੌਲ ਹੈ ਅਤੇ ਸਾਰੇ ਧੂਰੀ ਨਿਵਾਸੀ ਇਸ ਖੁਸ਼ੀ ਦਾ ਜਸ਼ਨ ਮਨਾ ਰਹੇ ਹਨ।

ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਸ਼ਿੰਪਾ ਨੇ ਦੱਸਿਆ ਕਿ ਉਸ ਨੇ ਐੱਲ. ਐੱਲ. ਬੀ. ਪੰਜਾਬੀ ਯੂਨੀਵਰਸਿਟੀ ਤੋਂ ਪਾਸ ਕੀਤੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਪੀ. ਸੀ. ਐੱਸ. ਜੁਡੀਸ਼ੀਅਲ ਦੀ ਪ੍ਰੀਖਿਆ 25 ਵਾਂ ਰੈਂਕ ਲੈ ਕੇ ਪਾਸ ਕਰ ਲਈ। ਸ਼ਿੰਪਾ ਨੇ ਕਿਹਾ ਕਿ ਮੇਰੇ ਇਸ ਮੁਕਾਮ 'ਤੇ ਪਹੁੰਚਣ ਲਈ ਮੇਰੇ ਮਾਤਾ-ਪਿਤਾ ਦਾ ਮੈਨੂੰ ਬਹੁਤ ਸਹਿਯੋਗ ਮਿਲਿਆ। ਉਸ ਨੇ ਦੱਸਿਆ ਕਿ ਇਹ ਮੇਰੇ ਦਾਦਾ ਜੀ ਦਾ ਸੁਪਨਾ ਸੀ ਜੋ ਅੱਜ ਪੂਰਾ ਹੋ ਗਿਆ ਹੈ।


cherry

Content Editor

Related News