ਅਬੋਹਰ ਕਾਂਡ ਦੇ ਦੋਸ਼ੀ ਡੋਡਾ ਨੂੰ ਹਾਈ ਸਕਿਓਰਿਟੀ ਜੇਲ ''ਚ ਭੇਜਿਆ ਜਾਵੇ : ਪੀੜਤ ਪਰਿਵਾਰ

Friday, Jun 10, 2016 - 02:46 PM (IST)

ਅਬੋਹਰ ਕਾਂਡ ਦੇ ਦੋਸ਼ੀ ਡੋਡਾ ਨੂੰ ਹਾਈ ਸਕਿਓਰਿਟੀ ਜੇਲ ''ਚ ਭੇਜਿਆ ਜਾਵੇ : ਪੀੜਤ ਪਰਿਵਾਰ
ਅਬੋਹਰ : ਸ਼ਰਾਬ ਕਾਰੋਬਾਰੀ ਅਤੇ ਸਾਬਕਾ ਅਕਾਲੀ ਆਗੂ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ''ਤੇ ਕਤਲ ਕੀਤੇ ਦਲਿਤ ਨੌਜਵਾਨ ਭੀਮ ਟਾਂਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ਿਵ ਲਾਲ ਡੋਡਾ ਨੂੰ ਉੱਚ ਸੁਰੱਖਿਆ ਵਾਲੀ ਜੇਲ ''ਚ ਭੇਜਿਆ ਜਾਵੇ ਕਿਉਂਕਿ ਇਸ ਸਮੇਂ ਉਹ ਫਾਜ਼ਿਲਕਾ ਦੀ ਸਬ ਜੇਲ ''ਚ ਬੰਦ ਹੈ ਅਤੇ ਛੋਟੀ ਜੇਲ ਹੋਣ ਉਸ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ, ਜਿਸ ਕਾਰਨ ਡੋਡਾ ਉਨ੍ਹਾਂ ਦੇ ਪਰਿਵਾਰ ਨੂੰ ਜੇਲ ''ਚ ਰਹਿੰਦਿਆਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦਾ ਹੈ। 
ਮ੍ਰਿਤਕ ਭੀਮ ਟਾਂਕ ਦੀ ਮਾਂ ਕੌਸ਼ੱਲਿਆ ਦੇਵੀ ਅਤੇ ਇਸ ਕਾਂਡ ਦੌਰਾਨ ਗੰਭੀਰ ਜ਼ਖਮੀਂ ਹੋਏ ਉਸ ਦੇ ਦੋਸਤ ਗੁਰਜੰਟ ਸਿੰਘ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਨੂੰ 3 ਅਪ੍ਰੈਲ ਨੂੰ ਇਕ ਚਿੱਠੀ ਭੇਜੀ ਗਈ ਹੈ, ਜਿਸ ''ਚ ਭੀਮ ਟਾਂਕ ਦੇ ਪਰਿਵਾਰ ਅਤੇ ਗੁਰਜੰਟ ਸਿੰਘ ਨੇ ਆਪਣਾ ਡਰ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਸਬ ਜੇਲ ''ਚ ਬੰਦ ਦੋਸ਼ੀ ਡੋਡਾ ਇਸ ਮਾਮਲੇ ਦੇ ਗਵਾਹਾਂ ਨੂੰ ਵੀ ਡਰਾ-ਧਮਕਾ ਸਕਦਾ ਹੈ, ਇਸ ਲਈ ਉਸ ਨੂੰ ਉੱਚ ਸੁਰੱਖਿਆ ਵਾਲੀ ਜੇਲ ''ਚ ਸ਼ਿਫਟ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਧਿਕਾਰੀਆਂ ਨੇ ਡੋਡਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿਪਟੀ ਕਮਿਸ਼ਨਰ ਫਾਜ਼ਿਲਕਾ ਸਾਹਮਣੇ ਧਰਨਾ ਦੇਣਗੇ। 

author

Babita Marhas

News Editor

Related News