ਸ਼ਿਫਾਲੀ ਨੇ ਮਾਪਿਆ ਦਾ ਨਾਂ ਕੀਤਾ ਰੌਸ਼ਨ, UPSC ਸਾਇੰਟਿਸਟ ਦੀ ਪ੍ਰੀਖਿਆ ’ਚ ਪੰਜਾਬ ’ਚੋਂ ਹਾਸਲ ਕੀਤਾ ਪਹਿਲਾ ਰੈਂਕ
Friday, Oct 31, 2025 - 12:05 AM (IST)
 
            
            ਤਪਾ ਮੰਡੀ (ਗੋਇਲ) - ਸਥਾਨਕ ਮੰਡੀ ਨਿਵਾਸੀ ਸ਼ਿਫਾਲੀ ਬਾਂਸਲ ਪੁੱਤਰੀ ਕ੍ਰਿਸ਼ਨ ਲਾਲ ਬਾਂਸਲ ਲੈਕਚਰਾਰ ਕਾਮਰਸ ਜਿਸ ਨੇ ਯੂ.ਪੀ.ਐੱਸ.ਸੀ. ਸਾਇੰਟਿਸਟ ਦੀ ਪੜ੍ਹਾਈ ’ਚੋਂ ਭਾਰਤ ’ਚੋਂ ਤੀਜਾ ਅਤੇ ਪੰਜਾਬ ’ਚੋਂ ਪਹਿਲਾ ਰੈਂਕ ਲੈ ਕੇ ਆਪਣੇ ਮਾਪਿਆਂ ਅਤੇ ਤਪਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਫਾਲੀ ਬਾਂਸਲ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਸਾਇੰਟਿਸਟ ਬਣਾ। ਸ਼ਿਫਾਲੀ ਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਮੇਰੇ ਪਿਤਾ ਕ੍ਰਿਸ਼ਨ ਲਾਲ ਬਾਂਸਲ, ਮਾਤਾ ਨੀਲਮ ਰਾਣੀ ਅਤੇ ਛੋਟੇ ਭਰਾ ਲਵਿਸ਼ ਬਾਂਸਲ ਦਾ ਹੱਥ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            