ਟੈੱਟ ਪਾਸ ਇਹ ਕੁੜੀ ਝੋਨਾ ਲਾਉਣ ਲਈ ਮਜਬੂਰ, ਹਾਲਾਤ ਵੇਖ ਭਰ ਜਾਵੇਗਾ ਮਨ
Wednesday, Jun 24, 2020 - 04:45 PM (IST)
ਸ਼ੇਰਪੁਰ (ਅਨੀਸ਼ ਗਰਗ) : ਕੈਪਟਨ ਸਰਕਾਰ ਨੇ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਪੜ੍ਹੇ ਲਿਖੇ ਬੇਰੋਜ਼ਗਾਰਾਂ ਨੂੰ ਘਰ-ਘਰ ਨੌਕਰੀ ਦਿੱਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਕੀਤੇ। ਇਸ ਕਾਰਨ ਹੁਣ ਬੀ.ਏ., ਬੀ.ਐੱਡ., ਟੈੱਟ ਪਾਸ ਲਡ਼ਕੀਆਂ ਨੂੰ ਝੋਨਾਂ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋਂ : ਬੇਰਹਿਮ ਨੂੰਹ ਦੀ ਕਰਤੂਤ, ਸੁੱਤੀ ਪਈ ਸੱਸ ਨੂੰ ਪੈਟਰੋਲ ਪਾ ਕੇ ਲਾਈ ਅੱਗ
ਪਿੰਡ ਖੇੜੀ ਕਲਾਂ ਦੀ ਗੁਰਮੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਬੀ.ਏ ਬੀ.ਐੱਡ ਡਬਲ ਐੱਮ.ਏ ਅਤੇ ਦੋ ਵਾਰ ਟੈੱਟ ਪਾਸ ਕਰ ਚੁੱਕੀ ਹੈ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ। ਉਸ ਦਾ ਸੁਪਨਾ ਇਕ ਅਧਿਆਪਕ ਬਣਨ ਦਾ ਸੀ ਪਰ ਸਰਕਾਰ ਦੀ ਬੇਰੁਖ਼ੀ ਕਾਰਨ ਅਤੇ ਏਨਾ ਪੜ੍ਹਨ-ਲਿਖਣ ਦੇ ਬਾਵਜੂਦ ਉਹ ਇਕ ਅਧਿਆਪਕ ਤਾਂ ਨਹੀਂ ਬਣੀ ਸਗੋਂ ਹੋਰ ਜਨਾਨੀਆਂ ਵਾਂਗ ਖੇਤਾਂ 'ਚ ਝੋਨਾ ਲਾਉਣ ਵਾਲੀ ਇਕ ਮਜ਼ਦੂਰ ਬਣ ਕੇ ਰਹਿ ਗਈ ਹੈ। ਗੁਰਮੀਤ ਕੌਰ ਦੱਸਦੀ ਹੈ ਕਿ ਹੁਣ ਤੱਕ ਸਰਕਾਰ ਨੇ ਨਾ ਤਾਂ ਉਨ੍ਹਾਂ ਨੂੰ ਨੀਲੇ ਕਾਰਡ ਦੀ ਸਹੂਲਤ ਦਿੱਤੀ ਅਤੇ ਨਾ ਹੀ ਉਨ੍ਹਾਂ ਦਾ ਲਾਭਪਾਤਰੀ ਕਾਰਡ ਬਣ ਸਕਿਆ। ਇੱਥੋਂ ਤੱਕ ਕੇ ਉਹ ਹੁਣ ਪਿੰਡ 'ਚ ਦਿਹਾੜੀ ਜੋਤਾ ਕਰਨ ਲਈ ਨਰੇਗਾ ਕਾਰਡ ਬਣਾਉਣ ਲਈ ਵੀ ਪੰਚਾਇਤ ਕੋਲ ਚਾਰਾਜੋਈ ਕਰ ਚੁੱਕੀ ਹੈ।
ਇਹ ਵੀ ਪੜ੍ਹੋਂ : ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਦੌਰਾਨ ਟੈਂਕੀ 'ਤੇ ਚੜ੍ਹਿਆ ਕਿਸਾਨ, ਪੀਤੀ ਜ਼ਹਿਰੀਲੀ ਦਵਾਈ
ਇਸੇ ਤਰ੍ਹਾਂ ਪਿੰਡ ਖੇੜੀ ਕਲਾਂ ਦੇ ਬੇਰੋਜ਼ਗਾਰ ਨੌਜਵਾਨ ਰਾਜਪਾਲ ਸਿੰਘ ਪੁੱਤਰ ਕਰਮ ਸਿੰਘ ਨੇ ਦੱਸਿਆ ਕਿ ਉਹ ਗ੍ਰੈਜੂਏਸ਼ਨ ਤੋਂ ਬਾਅਦ ਈ.ਟੀ.ਟੀ. ਟੈੱਟ ਪਾਸ ਹਨ। ਤਾਲਾਬੰਦੀ ਦੇ ਇਨ੍ਹਾਂ ਦਿਨਾਂ 'ਚ ਕੋਈ ਕੰਮਕਾਜ ਨਾ ਮਿਲਣ ਕਾਰਨ ਉਹ ਹੁਣ ਖੇਤਾਂ 'ਚ ਆਪਣੇ ਦੋਸਤਾਂ ਨਾਲ ਝੋਨਾ ਲਾ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ।
ਇਹ ਵੀ ਪੜ੍ਹੋਂ : ਕੋਰੋਨਾ ਕਹਿਰ ਦੇ ਬਾਵਜੂਦ ਗੁਰੂ ਘਰ 'ਚ ਵੱਧ ਰਹੀ ਹੈ ਸੰਗਤਾਂ ਦੀ ਗਿਣਤੀ