ਕਰੋੜਾਂ ਰੁਪਏ ਦਾ ਕਰਜ਼ਾਈ ਹੋਇਆ ਘੁਬਾਇਆ ਪਰਿਵਾਰ, 60 ਦਿਨ ਦਾ ਮਿਲਿਆ ਨੋਟਿਸ

04/23/2017 7:24:54 PM

ਜਲਾਲਾਬਾਦ : ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪਰਿਵਾਰ ਕਰੋੜਾਂ ਰੁਪਏ ਦਾ ਕਰਜ਼ਾਈ ਹੋ ਗਿਆ ਹੈ। ਬੈਂਕ ਨੇ ਘੁਬਾਇਆ ਪਰਿਵਾਰ ਨੂੰ ਕਰਜ਼ਾ ਵਸੂਲੀ ਲਈ ਬਕਾਇਦਾ ਨੋਟਿਸ ਜਾਰੀ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਨੋਟਿਸ ਵਿਚ ਸਪੱਸ਼ਟ ਕੀਤਾ ਹੈ ਕਿ ਜੇ 60 ਦਿਨਾਂ ਦੇ ਅੰਦਰ-ਅੰਦਰ ਘੁਬਾਇਆ ਪਰਿਵਾਰ ਵਲੋਂ ਕਰਜ਼ ਨਾ ਮੋੜਿਆ ਗਿਆ ਤਾਂ ਬੈਂਕ ਵਲੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਘੁਬਾਇਆ ਦੀ ਪਿੰਡ ਸੁਖੇੜਾ ਬੋਦਲਾ ਸਥਿਤ ਮੈਸਰਜ਼ ਘੁਬਾਇਆ ਐਜੂਕੇਸ਼ਨਲ ਸੁਸਾਇਟੀ ਵਲੋਂ ਸਟੇਟ ਬੈਂਕ ਆਫ ਇੰਡੀਆ ਤੋਂ ਕਰਜ਼ਾ ਲਿਆ ਗਿਆ ਸੀ ਜੋ ਹੁਣ ਵਿਆਜ ਸਮਤੇ 8.77 ਕਰੋੜ ਰੁਪਏ ਹੋ ਗਿਆ ਹੈ। ਘੁਬਾਇਆ ਐਜੂਕੇਸ਼ਨਲ ਸੁਸਾਇਟੀ ਵਲੋਂ ਘੁਬਾਇਆ ਕਾਲਜ ਆਫ ਇੰਜੀਨੀਅਰਿੰਗ ਐਂਡ ਟਾਕਨਾਲੋਜੀ ਚਲਾਇਆ ਜਾ ਰਿਹਾ ਹੈ। ਸਟੇਟ ਬੈਂਕ ਆਫ ਇੰਡੀਆ ਦੀ ਜਲਾਲਾਬਾਦ ਸ਼ਾਖਾ ਨੇ ਵਿੱਤੀ ਸੁਰੱਖਿਆ ਐਕਟ 2002 ਦੀ ਧਾਰਾ 13 (2) ਤਹਿਤ ਘੁਬਾਇਆ ਪਰਿਵਾਰ ਨੂੰ ਵਸੂਲੀ ਨੋਟਿਸ ਜਾਰੀ ਕੀਤਾ ਹੈ। ਇਥੇ ਹੀ ਬਸ ਨਹੀਂ ਬੈਂਕ ਨੇ ਗਹਿਣੇ ਰੱਖੀ ਜਾਇਦਾਦ ਦੀ ਵਿਕਰੀ ਜਾਂ ਲੀਜ਼ ਆਦਿ ''ਤੇ ਵੀ ਰੋਕ ਲਗਾ ਦਿੱਤੀ ਹੈ।


Gurminder Singh

Content Editor

Related News