ਮੈਂਬਰ ਪਾਰਲੀਮੈਂਟ ਘੁਬਾਇਆ ਦੀ ਵਰਕਰਾਂ ਨਾਲ ਮੀਟਿੰਗ

Saturday, Jan 06, 2018 - 06:54 PM (IST)

ਜਲਾਲਾਬਾਦ (ਸੇਤੀਆ) : ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵਲੋਂ ਸ਼ਨੀਵਾਰ ਨੂੰ ਆਪਣੇ ਸ਼ਹਿਰੀ ਨਿਵਾਸ 'ਤੇ ਵਰਕਰ ਮੀਟਿੰਗ ਬੁਲਾਈ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਪੇਂਡੂ ਖੇਤਰ ਨਾਲ ਜੁੜੇ ਲੋਕ ਪਹੁੰਚੇ। ਮੀਟਿੰਗ ਦੌਰਾਨ ਵੱਖ-ਵੱਖ ਵਰਕਰਾਂ ਨੇ ਆਪਣੇ ਵਿਚਾਰ ਰੱਖੇ ਅਤੇ ਸ਼ੇਰ ਸਿੰਘ ਘੁਬਾਇਆ ਨਾਲ ਖੜਣ ਦਾ ਵਿਸ਼ਵਾਸ ਜਤਾਇਆ ਅਤੇ ਕਿਹਾ ਕਿ ਘੁਬਾਇਆ ਜਿਸ ਤਰ੍ਹਾਂ ਵੀ ਚੋਣ ਲੜਣਗੇ ਉਹ ਉਨ੍ਹਾਂ ਨਾਲ ਖੜਣਗੇ।
ਵਰਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਵੋਟਰ ਹੀ ਮੇਰੀ ਤਾਕਤ ਹਨ
ਅਤੇ ਵੋਟਰਾਂ ਅਤੇ ਵਰਕਰਾਂ ਦੇ ਦਮ 'ਤੇ ਹੀ ਉਹ 1997 ਤੋਂ ਲੈ ਕੇ ਹੁਣ ਤੱਕ ਚੋਣ ਜਿੱਤਦੇ ਆਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਮਾੜੀ ਨਹੀਂ ਹੁੰਦੀ ਪਰ ਜਦੋਂ ਪਾਰਟੀ ਵਿਚ ਜ਼ਿੰਮੇਵਾਰ ਲੋਕ ਸਨਮਾਨ ਦੇਣਾ ਭੁੱਲ ਜਾਂਦੇ ਹਨ ਤਾਂ ਫਿਰ ਕੋਈ ਵੀ ਹੋਵੇ ਵਿਰੋਧ ਵਿਚ ਫੈਸਲਾ ਲੈਣ ਲਈ ਮਜਬੂਰ ਹੋਵੇਗਾ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਵਰਕਰਾਂ ਨੂੰ ਅਤੇ ਉਨ੍ਹਾਂ ਨੂੰ ਅਕਾਲੀ ਦਲ ਵਲੋਂ ਦਰਕਿਨਾਰ ਕੀਤਾ ਜਾਣ ਲੱਗਿਆ ਤਾਂ ਉਨ੍ਹਾਂ ਦੇ ਬੇਟੇ ਦਵਿੰਦਰ ਘੁਬਾਇਆ ਨੇ ਕਾਂਗਰਸ ਪਾਰਟੀ ਵਿਚ ਜਾਣ ਦਾ ਫੈਸਲਾ ਕੀਤਾ ਅਤੇ ਫਾਜ਼ਿਲਕਾ ਤੋਂ ਜਿੱਤ ਪ੍ਰਾਪਤ ਕਰਕੇ ਦਿਖਾ ਦਿੱਤਾ ਕਿ ਉਨ੍ਹਾਂ ਨਾਲ ਲੋਕ ਜ਼ਮੀਨੀ ਪੱਧਰ 'ਤੇ ਜੁੜੇ ਹਨ। ਘੁਬਾਇਆ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਦੀਆਂ ਚੋਣਾ ਲੜਣਗੇ ਅਤੇ ਵਰਕਰਾਂ ਦੀ ਬਦੌਲਤ ਟਿਕਟ ਵੀ ਹਾਸਲ ਕਰਨਗੇ।
ਇਸ ਮੌਕੇ ਗੁਰਜੰਟ ਸਿੰਘ, ਨੀਲਾ ਮਦਾਨ, ਰਾਜੀਵ ਪਸਰੀਚਾ, ਬਿੱਟੂ ਬੱਬਰ, ਹਨੀ ਪੁਪਨੇਜਾ, ਸੋਨੂੰ ਦਰਗਨ, ਬਲਤੇਜ ਸਿੰਘ ਬਰਾੜ, ਮੱਖਣ ਸਿੰਘ, ਵਰਿੰਦਰ ਘੁਬਾਇਆ, ਮਨਜੀਤ ਸਿੰਘ ਕੰਬੋਜ ਅਤੇ ਹੋਰ ਵਿਸ਼ੇਸ਼ ਤੌਰ 'ਤੇ ਪਹੁੰਚੇ।


Related News