ਸ਼ਾਰਜ਼ਹਾ ਤੋਂ ਆਈ ਫਲਾਈਟ ਦੇ ਮੁਸਾਫਰਾਂ ਕੋਲੋਂ 28 ਲੱਖ ਦਾ ਸੋਨਾ ਜ਼ਬਤ

Saturday, Oct 02, 2021 - 10:34 AM (IST)

ਅੰਮ੍ਰਿਤਸਰ (ਨੀਰਜ) - ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜ਼ਹਾ ਤੋਂ ਅੰਮ੍ਰਿਤਸਰ ਆਏ ਦੋ ਮੁਸਾਫਰਾਂ ਕੋਲੋਂ 600 ਗ੍ਰਾਮ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 28 ਲੱਖ ਰੁਪਏ ਦੇ ਲਗਭਗ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਮੁਸਾਫਰਾਂ ਨੇ ਆਪਣੀ ਬੈਲਟ ਦੇ ਸਿਲਵਰ ਰੰਗ ਦੇ ਬੱਕਲ ’ਚ ਸੋਨਾ ਰੱਖਿਆ ਹੋਇਆ ਸੀ ਅਤੇ ਸੋਨੇ ਨੂੰ ਸਿਲਵਰ ਰੰਗ ਕਰ ਕੇ ਬੱਕਲ ਬਣਾਇਆ ਹੋਇਆ ਸੀ। ਇਸ ਮਾਮਲੇ ’ਚ ਇਕ ਯਾਤਰੀ ਜੋ ਏਅਰਪੋਰਟ ਤੋਂ ਬਾਹਰ ਨਿਕਲ ਗਿਆ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।


rajwinder kaur

Content Editor

Related News