ਅੰਮ੍ਰਿਤਸਰ ਜ਼ਿਲ੍ਹੇ ਦਾ ਸ਼ਮਸ਼ੇਰ ਸਿੰਘ ਸਿਆਚਿਨ ਗਲੇਸ਼ੀਅਰ ’ਚ ਸ਼ਹੀਦ, ਮਾਪਿਆਂ ਦਾ ਇਕੌਲਤਾ ਪੁੱਤ ਸੀ ਨੌਜਵਾਨ

Friday, Dec 29, 2023 - 06:32 PM (IST)

ਅੰਮ੍ਰਿਤਸਰ ਜ਼ਿਲ੍ਹੇ ਦਾ ਸ਼ਮਸ਼ੇਰ ਸਿੰਘ ਸਿਆਚਿਨ ਗਲੇਸ਼ੀਅਰ ’ਚ ਸ਼ਹੀਦ, ਮਾਪਿਆਂ ਦਾ ਇਕੌਲਤਾ ਪੁੱਤ ਸੀ ਨੌਜਵਾਨ

ਅਜਨਾਲਾ/ਭਿੰਡੀ ਸੈਦਾ (ਗੁਰਜੰਟ) : ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਕਸਬਾ ਭਿੰਡੀ ਸੈਦਾ ਅਧੀਨ ਆਉਂਦੇ ਪਿੰਡ ਡੱਗ ਦਾ ਰਹਿਣ ਵਾਲੇ ਫੌਜੀ ਜਵਾਨ ਸ਼ਮਸ਼ੇਰ ਸਿੰਘ ਗਲੇਸ਼ੀਅਰ ਵਿਚ ਬਰਫ ਦੀ ਢਿੱਗ ਡਿੱਗਣ ਨਾਲ ਸ਼ਹੀਦ ਹੋ ਗਿਆ। ਜਾਣਕਰੀ ਮੁਤਾਬਿਕ ਫੌਜੀ ਸ਼ਮਸ਼ੇਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਡੱਗ ਕਰੀਬ 5 ਸਾਲ ਪਹਿਲਾਂ ਫੌਜ ਦੀ 105 ਇੰਜੀਨੀਅਰਿੰਗ ਬਟਾਲੀਅਨ ’ਚ ਭਰਤੀ ਹੋਇਆ ਸੀ ਅਤੇ ਡਿਊਟੀ ਦੌਰਾਨ ਸਿਆਚਿਨ ਗਲੇਸ਼ੀਅਰ ਵਿਚ ਬਰਫ ਦੀ ਢਿੱਗ ਡਿੱਗਣ ਨਾਲ ਸ਼ਹੀਦ ਹੋ ਗਿਆ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤਾ ਰੈੱਡ ਅਲਰਟ, ਮੀਂਹ ਦੀ ਵੀ ਚਿਤਾਵਨੀ

ਸ਼ਮਸ਼ੇਰ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਸ਼ਮਸ਼ੇਰ ਸਿੰਘ ਦੋ ਭੈਣਾਂ ਅਤੇ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀ, ਜਿਸ ਦਾ ਕੱਲ੍ਹ ਸਵੇਰੇ 10 ਵਜੇ ਉਸਦੇ ਜੱਦੀ ਪਿੰਡ ਡੱਗਤੂਤ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਟ੍ਰੈਫਿਕ ਪੁਲਸ ਨੇ ਕੱਟੇ ਰਿਕਾਰਡ ਤੋੜ ਚਲਾਨ, ਮਾਲਾ-ਮਾਲ ਕੀਤਾ ਪੰਜਾਬ ਸਰਕਾਰ ਦਾ ਖਜ਼ਾਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News