ਸ਼ਮਸ਼ੇਰ ਦੂਲੋ ਦਾ ਵੱਡਾ ਬਿਆਨ, ਪਾਰਟੀ ਦੇ ਹਾਲਾਤ ਸੁਧਾਰਣ ਲਈ ਹੁਣ ਸਰਜੀਕਲ ਸਟ੍ਰਾਈਕ ਜ਼ਰੂਰੀ

06/26/2021 6:43:56 PM

ਜਲੰਧਰ— ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਨੂੰ ਦੂਰ ਕਰਨ ਲਈ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਸ਼ਾਮ ਸੁੰਦਰ ਅਰੋੜਾ, ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਰਾਣਾ ਗੁਰਜੀਤ ਅਤੇ ਵਿਧਾਇਕ ਲਖਬੀਰ ਸਿੰਘ ਲੱਖਾ ਨਾਲ ਮੁਲਾਕਾਤ ਕੀਤੀ। ਮੀਟਿੰਗ ਦੇ ਬਾਅਦ ਸ਼ਮਸ਼ੇਰ ਸਿੰਘ ਦੂਲੋ ਬੋਲੇ, ਹਾਲਾਤ ’ਚ ਸੁਧਾਰ ਲਈ ਹੁਣ ਸਰਜੀਕਲ ਸਟ੍ਰਾਈਕ ਜ਼ਰੂਰੀ ਹੈ। ਮੁੱਖ ਮੰਤਰੀ ਖ਼ੁਦ ਸਹੀ ਹੁੰਦੇ ਤਾਂ ਇਹ ਦਿਨ ਨਾ ਵੇਖਣਾ ਪੈਂਦਾ। ਦੂਜੀ ਪਾਰਟੀ ਤੋਂ ਆਏ ਕੈਪਟਨ ਨੇ ਪੁਰਾਣੇ ਕਾਂਗਰਸੀਆਂ ਦੀ ਨਹੀਂ ਸੁਣੀ। ਮੁੱਦਾ ਸਿੱਧੂ ਅਤੇ ਕੈਪਟਨ ਦੀ ਲੜਾਈ ਦਾ ਨਹੀਂ ਹੈ ਸਗੋਂ ਵਾਅਦੇ ਪੂਰੇ ਕਰਨ ਦਾ ਹੈ। 

ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਮਾਮਲੇ 'ਚ ਕਾਲ ਡਿਟੇਲ ਰਾਹੀਂ ਪੁਲਸ ਹੱਥ ਲੱਗੇ ਅਹਿਮ ਸੁਰਾਗ, ਸਾਹਮਣੇ ਆਈ ਇਹ ਗੱਲ

ਵਿਧਾਇਕਾਂ ਦੇ ਬੇਟਿਆਂ ਨੂੰ ਦਿੱਤੀਆਂ ਗਈਆਂ ਨੌਕਰੀਆਂ ਦੇ ਸਬੰਧ ’ਚ ਬੋਲਦੇ ਹੋਏ ਦੂਲੋ ਨੇ ਕਿਹਾ ਕਿ ਅੱਤਵਾਦ ਦੌਰਾਨ ਪੰਜਾਬ ’ਚ 36 ਹਜ਼ਾਰ ਲੋਕ ਮਾਰੇ ਗਏ ਸਨ। 1600 ਕਾਂਗਰਸੀ ਸ਼ਹੀਦ ਹੋਏ, ਇਨ੍ਹਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਨੌਕਰੀ ਸਿਰਫ਼ ਵਿਧਾਇਕਾਂ ਦੇ ਬੇਟਿਆਂ ਨੂੰ ਨਹੀਂ ਚਾਹੀਦੀ ਸਗੋਂ ਅੱਤਵਾਦ ਨਾਲ ਪ੍ਰਭਾਵਿਤ ਸਾਰੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ। ਕਾਂਗਰਸ ਦੇ ਕਲੇਸ਼ ਬਾਰੇ ਉਨ੍ਹਾਂ ਕਿਹਾ ਕਿ  ਸਾਈਡਲਾਈਨ ਕੀਤੇ ਗਏ ਟਕਸਾਲੀ ਕਾਂਗਰਸੀਆਂ ਨੂੰ ਮੁੱਖ ਧਾਰਾ ’ਚ ਲਿਆ ਕੇ ਜੋ ਲੋਕ ਪਾਰਟੀ ਨੂੰ ਬਰਬਾਦ ਕਰਨ ’ਤੇ ਤੁਲੇ ਹਨ, ਉਨ੍ਹਾਂ ਨੂੰ ਕਿਨਾਰੇ ਕਰਨ। ਪੰਜਾਬ ਪ੍ਰਧਾਨ ਜਾਖ਼ੜ ਦਾ ਨਾਂ ਲਏ ਬਗੈਰ ਉਨ੍ਹਾਂ ਨੇ ਕਿਹਾ ਕਿ ਸਵਾ ਚਾਰ ਸਾਲ ਤੱਕ ਜੋ ਚੁੱਪ ਰਹੇ, ਉਹ ਅੱਜ ਵੱਡੇ ਅਹੁਦੇ ਦੀ ਉਮੀਦ ’ਚ ਕਹਿ ਰਹੇ ਹਨ ਕਿ ਮੁੱਖ ਮੰਤਰੀ ਦੇ ਸਲਾਹਕਾਰ ਗਲਤ ਹਨ। 

ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਇਥੋਂ ਤੱਕ ਕਹਿ ਗਏ ਹਨ ਕਿ ਪੰਜਾਬ ਸਰਕਾਰ ’ਚ ਸਮੱਗਲਰ ਸ਼ਾਮਲ ਹੋ ਗਏ ਹਨ। ਦੂਲੋ ਨੇ ਕਿਹਾ ਕਿ ਤਰਨਤਾਰਨ ਅਤੇ ਬਟਾਲਾ ’ਚ ਨਕਲੀ ਸ਼ਰਾਬ ਨਾਲ 136 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਪਰ ਇਕ ਆਦਮੀ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸਕਾਲਰਸ਼ਿਪ ਨਾ ਮਿਲਣ ਨਾਲ ਪੰਜਾਬ ਦੇ 15 ਲੱਖ ਦਲਿਤ ਵਿਦਿਆਰਥੀ ਬਰਬਾਦ ਹੋ ਗਏ ਹਨ। ਕਈ ਬੱਚਿਆਂ ਨੇ ਖ਼ੁਦਕੁਸ਼ੀ ਤੱਕ ਕਰ ਲਈ। ਕਈ ਕ੍ਰਿਮੀਨਲ ਬਣ ਗਏ। ਜਿਹੜੇ ਲੋਕਾਂ ਨੇ ਸਰਕਾਰ ਬਣਵਾਈ ਉਹ ਪੁੱਛ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਕੀ ਹੋਇਆ? 

ਇਹ ਵੀ ਪੜ੍ਹੋ:  ਫਿਲੌਰ: ਨਾਜਾਇਜ਼ ਮਾਈਨਿੰਗ ਤੋਂ ਖਫ਼ਾ ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News