ਸ਼ਮਸ਼ੇਰ ਦੂਲੋ ਦੀ ਕੈਪਟਨ ਨੂੰ ਚਿਤਾਵਨੀ, ਕਿਹਾ- ਜ਼ਹਿਰੀਲੀ ਸ਼ਰਾਬ ਮਾਮਲੇ ''ਚ 15 ਦਿਨਾਂ ''ਚ ਐਕਸ਼ਨ ਨਾ ਲਿਆ ਤਾਂ ਦੇਵਾਂਗੇ ਧਰਨਾ
Monday, Sep 13, 2021 - 11:57 PM (IST)
ਅੰਮ੍ਰਿਤਸਰ(ਕਮਲ)- ਰਾਜ ਸਭਾ ਮੈਂਬਰ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅੱਜ ਗੁਰੂ ਨਗਰੀ ਪਹੁੰਚੇ। ਦੂਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਨੇਤਾਵਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ 126 ਲੋਕਾਂ ਦੀ ਜਾਨ ਲੈਣ ਵਾਲਿਆਂ ’ਤੇ ਕਾਰਵਾਈ ਨਹੀਂ ਕੀਤੀ, ਜੇਕਰ 15 ਦਿਨਾਂ ’ਚ ਐਕਸ਼ਨ ਨਾ ਲਿਆ ਤਾਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਾਂਗਾ ।
ਇਹ ਵੀ ਪੜ੍ਹੋ- ਅੰਮਿ੍ਰਤਸਰ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼, ਇਕ ਕਾਬੂ
ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ੇ ਨੂੰ ਖਤਮ ਕਰਨ ਦੀ ਕਸਮ ਖਾਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ’ਚ ਫੇਲ ਹੋਏ ਹਨ। ਦੂਲੋ ਨੇ ਕਿਹਾ ਕਿ ਪਿਛਲੇ 10 ਵਰਿ੍ਹਆਂ ਦੌਰਾਨ ਪੰਜਾਬ ਦੇ ਦਲਿਤਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੂੱਲੋ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਕਾਂਗਰਸੀ ਅਤੇ ਵਿਰੋਧੀ ਪਾਰਟੀ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਆਪਸ ’ਚ ਮਿਲੇ ਹੋਏ ਹਨ, ਜਿਸ ਕਾਰਨ ਵਿਰੋਧੀ ਪਾਰਟੀਆਂ ਵਾਲੇ ਨਸ਼ੇ ਦੇ ਮੁੱਦੇ ’ਤੇ ਸ਼ਾਂਤ ਹਨ । ਦੂੱਲੋ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ 126 ਲੋਕਾਂ ਦੀ ਮੌਤ ਹੋਈ ਉਹ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ’ਚ ਲਗਭਗ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਉਸ ’ਚ ਮਰਨ ਵਾਲਿਆਂ ’ਚ 114 ਦਲਿਤ ਸਨ ।
ਉਨ੍ਹਾਂ ਕਿਹਾ ਕਿ ਉਸ ਮਾਮਲੇ ’ਚ ਪੁਲਸ ਨੇ ਦੋ-ਦੋ ਏਕੜ ’ਚ ਫੈਲੀ 9 ਫੈਕਟਰੀਆਂ ਪਹਿਚਾਨੀਆਂ ਸੀ, ਜੋ ਕਿ ਨਾਜਾਇਜ਼ ਸਨ। ਸਮੇਂ ਬੀਤਣ ਨਾਲ ਸਭ ਸ਼ਾਂਤ ਹੋ ਗਿਆ ਅਤੇ ਕਿਸੇ ਨਾਜਾਇਜ਼ ਫੈਕਟਰੀ ’ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਸਰਕਾਰ ’ਤੇ ਸਮੱਗਲਰਾਂ ਅਤੇ ਨਸ਼ਾ ਵੇਚਣ ਵਾਲੇ ਨੂੰ ਬਚਾਉਣ ਦਾ ਵੀ ਦੋਸ਼ ਲਗਾਇਆ ।
ਇਹ ਵੀ ਪੜ੍ਹੋ- ਧਰਨਾ ਛੱਡ ਡਿਊਟੀ ’ਤੇ ਪੁੱਜੇ ਕੰਡਕਟਰ ਨਾਲ ਸਾਥੀ ਮੁਲਾਜ਼ਮਾਂ ਨੇ ਕੀਤੀ ਧੱਕੇਸ਼ਾਹੀ, ਪਹਿਨਾਈਆਂ ਚੂੜੀਆਂ
ਦੂੱਲੋ ਨੇ ਕਿਹਾ ਕਿ ਮੈ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਹਾਈਕਮਾਨ ਨਾਲ ਮਿਲ ਕੇ ਇਸ ਮਾਮਲੇ ’ਤੇ ਕਾਰਵਾਈ ਕਰਨ ਦੀ ਮੰਗ ਕਰਾਂਗਾ । ਦੂਲੋ ਨੇ ਕਿਹਾ ਕਿ ਦਲਿਤਾਂ ਦੀ ਫੀਸ ’ਚ ਘਪਲਾ ਹੋਇਆ ਹੈ, ਸਰਕਾਰ ਨੇ ਕੁਝ ਨਹੀਂ ਕੀਤਾ, ਪੰਜਾਬ ’ਚ ਦਲਿਤ ਭਾਈਚਾਰੇ ਦੇ ਬੱਚਿਆਂ ਦੀ ਪੜਾਈ ਕਰਨ ’ਤੇ ਉਨ੍ਹਾਂ ਦੀ ਫੀਸ ਮੁਆਫ ਹੈ । ਇਸਦੇ ਬਾਵਜੂਦ ਪਿਛਲੇ ਸਮੇਂ ’ਚ ਸੂਬੇ ’ਚ ਦਲਿਤ ਬੱਚਿਆਂ ਦੀ ਸਕਾਲਰਸ਼ਿਪ ’ਚ 400 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ । ਕੈਪਟਨ ਸਰਕਾਰ ਨੇ ਇਸ ਘਪਲੇ ਦੇ ਦੋਸ਼ੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਘਪਲੇ ਹਿਮਾਚਲ , ਹਰਿਆਣਾ ਰਾਜ ’ਚ ਵੀ ਹੋਏ , ਪਰ ਉੱਥੇ ਦੀਆਂ ਸਰਕਾਰਾਂ ਨੇ ਤੁਰੰਤ ਐਕਸ਼ਨ ਲਿਆ ਤੇ ਕੈਪਟਨ ਸਰਕਾਰ ਇਸ ਮਾਮਲੇ ’ਤੇ ਕਿਉਂ ਮੋਨ ਧਾਰੀ ਬੈਠੀ ਹੈ । ਦੂੱਲੋ ਨੇ ਸਿੱਧੇ ਤੌਰ ’ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਇਸ ਮਾਮਲੇ ’ਤੇ ਕੈਪਟਨ ਸਰਕਾਰ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ । ਦੂਲੋ ਨੇ ਕਿਹਾ ਕਿ ਜੇਕਰ ਪੰਜਾਬ ’ਚ ਕਾਂਗਰਸ ਦਲਿਤ ਮੁੱਖ ਮੰਤਰੀ ਬਣਾਏ ਤਾਂ ਕਾਂਗਰਸ ਦੀ ਸਰਕਾਰ 2022 ’ਚ ਰਿਪੀਟ ਹੋ ਸਕਦੀ ਹੈ, ਕਿਉਂਕਿ 70 ਫ਼ੀਸਦੀ ਐੱਸ. ਸੀ. ਬੀ. ਸੀ. ਵੋਟ ਪੰਜਾਬ ’ਚ ਹੈ। ਇਸ ਮੌਕੇ ਯੋਗਿੰਦਰ ਪਾਲ ਢੀਗਰਾ , ਇਕਬਾਲ ਸ਼ਹਿਰੀ , ਯੁਧਵੀਰ , ਰਵੀ ਕਾਂਤ , ਰਾਮਪਾਲ ਸਿੰਘ , ਅਸ਼ੋਕ ਲੁੱਧੜ ਆਦਿ ਹਾਜ਼ਰ ਸਨ।