ਛੋਟੀ ਬੱਚੀ ਨਾਲ ਬਾਥਰੂਮ ਗਈ ਮਾਂ ਨਾਲ ਗੁਆਂਢੀ ਨੇ ਕੀਤਾ ਸ਼ਰਮਨਾਕ ਕਾਰਾ

Monday, Dec 02, 2024 - 02:11 PM (IST)

ਛੋਟੀ ਬੱਚੀ ਨਾਲ ਬਾਥਰੂਮ ਗਈ ਮਾਂ ਨਾਲ ਗੁਆਂਢੀ ਨੇ ਕੀਤਾ ਸ਼ਰਮਨਾਕ ਕਾਰਾ

ਲੁਧਿਆਣਾ (ਬੇਰੀ): ਬਾਥਰੂਮ ’ਚ ਬੇਟੀ ਦੀ ਪੋਟੀ ਸਾਫ ਕਰ ਰਹੀ ਔਰਤ ਨੂੰ ਗੁਆਂਢੀ ਨੇ ਬਾਥਰੂਮ ’ਚ ਹੀ ਫੜ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਰੌਲਾ ਪਾਉਣ ’ਤੇ ਮੁਲਜ਼ਮ ਭੱਜ ਗਿਆ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੰਜੇ ਮੰਡਲ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਵੱਡੀਆਂ ਉਮੀਦਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁਝ

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਵਿਹੜੇ ’ਚ ਰਹਿੰਦੇ ਹਨ। ਉਸ ਦੇ ਵਿਹੜੇ ’ਚ ਹੀ ਮੁਲਜ਼ਮ ਕਿਰਾਏ ’ਤੇ ਰਹਿੰਦਾ ਹੈ। ਪੀੜਤਾ ਮੁਤਾਬਕ ਸ਼ਨੀਵਾਰ ਨੂੰ ਉਹ ਬਾਥਰੂਮ ’ਚ ਆਪਣੀ ਛੋਟੀ ਬੇਟੀ ਦੀ ਪੋਟੀ ਸਾਫ ਕਰ ਰਹੀ ਸੀ। ਜਦੋਂ ਉਹ ਹੱਥ ਧੋ ਰਹੀ ਸੀ ਤਾਂ ਮੁਲਜ਼ਮ ਨਾਲ ਵਾਲੇ ਬਾਥਰੂਮ ’ਚ ਨਹਾ ਰਿਹਾ ਸੀ। ਮੁਲਜ਼ਮ ਅਚਾਨਕ ਉਸ ਦੇ ਬਾਥਰੂਮ ’ਚ ਆ ਗਿਆ ਅਤੇ ਉਸ ਨਾਲ ਗੰਦੀਆਂ ਹਰਕਤਾਂ ਕਰਨ ਲੱਗ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲ਼ੀਆਂ

ਉਸ ਨੇ ਰੌਲਾ ਪਾਇਆ ਤਾਂ ਵਿਹੜੇ ’ਚ ਮੌਜੂਦ ਲੋਕਾਂ ਨੇ ਉਸ ਨੂੰ ਛੁਡਵਾਇਆ। ਇਸ ਦੌਰਾਨ ਮੁਲਜ਼ਮ ਫਰਾਰ ਹੋ ਗਿਆ। ਉੱਥੇ ਥਾਣਾ ਡਵੀਜ਼ਨ ਨੰ. 7 ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ ਅਤੇ ਕੁਝ ਹੀ ਘੰਟਿਆਂ ’ਚ ਮੁਲਜ਼ਮ ਸੰਜੇ ਮੰਡਲ ਨੂੰ ਫੜ ਲਿਆ। ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News