ਪੰਜਾਬ ''ਚ ਗੈਂਗਰੇਪ! ਰਾਹ ਭੁੱਲੀ ਔਰਤ ਨਾਲ ਹੋਈ ਦਰਿੰਦਗੀ, CCTV ਫੁਟੇਜ ਤੋਂ ਹੋਇਆ ਖ਼ੁਲਾਸਾ

Tuesday, Oct 22, 2024 - 12:38 PM (IST)

ਪੰਜਾਬ ''ਚ ਗੈਂਗਰੇਪ! ਰਾਹ ਭੁੱਲੀ ਔਰਤ ਨਾਲ ਹੋਈ ਦਰਿੰਦਗੀ, CCTV ਫੁਟੇਜ ਤੋਂ ਹੋਇਆ ਖ਼ੁਲਾਸਾ

ਲੁਧਿਆਣਾ (ਰਾਜ): ਲੁਧਿਆਣਾ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ 3 ਲੋਕਾਂ ਨੇ ਇਕ ਮਾਨਸਿਕ ਤੌਰ 'ਤੇ ਕਮਜ਼ੋਰ ਔਰਤ ਨੂੰ ਮਦਦ ਕਰਨ ਦਾ ਭਰੋਸਾ ਦੇ ਕੇ ਉਸ ਨਾਲ ਗੈਂਗਰੇਪ ਕੀਤਾ। ਪੁਲਸ ਵੱਲੋਂ ਸ਼ਿਕਾਇਤ ਮਿਲਣ 'ਤੇ  ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ ਤੇ ਮੁਲਜ਼ਮਾਂ ਦੀ ਪਛਾਣ ਕਰ ਕੇ 2 ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਹਾਈ ਲੈਵਲ ਮੀਟਿੰਗ 'ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ

FIR ਮੁਤਾਬਕ ਪੀੜਤਾ 17 ਅਕਤੂਬਰ ਨੂੰ ਘਰ ਦੇ ਨੇੜਲੀ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਨਿਕਲੀ ਸੀ। ਇਸ ਦੌਰਾਨ ਉਹ ਦੁਕਾਨ ਦਾ ਰਾਹ ਭੁੱਲ ਗਈ ਤੇ ਚੀਮਾ ਚੌਕ ਪਹੁੰਚ ਗਈ, ਜਿੱਥੇ ਤਿੰਨਾਂ ਮੁਲਜ਼ਮਾਂ ਨੇ ਉਸ ਨੂੰ ਘਰ ਪਹੁੰਚਣ ਵਿਚ ਮਦਦ ਕਰਨ ਦਾ ਭਰੋਸਾ ਦੁਆਇਆ। ਇਸ ਮਗਰੋਂ ਉਹ ਔਰਤ ਨੂੰ ਹੋਟਲ ਵਿਚ ਲੈ ਗਏ ਤੇ ਉਸ ਨਾਲ ਗੈਂਗਰੇਪ ਕੀਤਾ। ਘਿਨੌਣੀ ਹਰਕਤ ਮਗਰੋਂ ਮੁਲਜ਼ਮ ਉਸ ਨੂੰ ਵਾਪਸ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ। ਪੀੜਤਾ ਦੇ ਪਰਿਵਾਰ ਵੱਲੋਂ ਉਸ ਨੂੰ ਭਾਲ ਕਰਨ ਮਗਰੋਂ ਲੱਭ ਲਿਆ ਗਿਆ ਤੇ ਘਰ ਲੈ ਆਏ। ਪੀੜਤਾ ਨੇ ਉਨ੍ਹਾਂ ਨੂੰ ਰੋ-ਰੋ ਕੇ ਹੱਡਬੀਤੀ ਸੁਣਾਈ। ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਦਰਦਨਾਕ ਹਾਦਸਾ! ਆਪਣੀ ਹੀ ਸਕੂਲ ਵੈਨ ਹੇਠਾਂ ਆਉਣ ਨਾਲ ਮਾਸੂਮ ਦੀ ਮੌਤ

ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਅਧਾਰ 'ਤੇ ਐੱਫ.ਆਈ.ਆਰ. ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਚੀਮਾ ਚੌਕ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਉਸ ਵਿਚ 3 ਲੋਕ ਔਰਤ ਨੂੰ ਹੋਟਲ ਵੱਲ ਲਿਜਾਂਦੇ ਨਜ਼ਰ ਆਏ। ਪੁਲਸ ਮੁਤਾਬਕ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਨ੍ਹਾਂ ਵਿਚੋਂ 2 ਨੂੰ ਕਾਬੂ ਕਰ ਲਿਆ ਗਿਆ ਹੈ ਤੇ ਤੀਜਾ ਮੁਲਜ਼ਮ ਅਜੇ ਫ਼ਰਾਰ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News