ਇਕ ਵਾਰ ਫਿਰ ਲੁਧਿਆਣਾ ''ਚ ਸ਼ਰਮਸਾਰ ਹੋਈ ਇਨਸਾਨੀਅਤ, ਨਾਬਾਲਗ ਨਾਲ ਗੈਂਗਰੇਪ

Saturday, Mar 06, 2021 - 01:58 PM (IST)

ਇਕ ਵਾਰ ਫਿਰ ਲੁਧਿਆਣਾ ''ਚ ਸ਼ਰਮਸਾਰ ਹੋਈ ਇਨਸਾਨੀਅਤ, ਨਾਬਾਲਗ ਨਾਲ ਗੈਂਗਰੇਪ

ਲੁਧਿਆਣਾ (ਰਾਮ) : ਆਪਣੇ ਦੋਸਤ ਨਾਲ ਪਾਰਕ ’ਚ ਘੁੰਮਣ ਗਈ ਇਕ ਨਾਬਾਲਗ ਲੜਕੀ ਨੂੰ ਡਰਾ-ਧਮਕਾ ਕੇ ਕਥਿਤ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਅਧੀਨ ਥਾਣਾ ਮੋਤੀ ਨਗਰ ਦੀ ਪੁਲਸ ਨੇ ਨਾਬਾਲਗਾ ਦੀ ਮਾਂ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਿਸ਼ਵਕਰਮਾ ਕਾਲੋਨੀ ਦੇ ਇਕ ਵਿਹੜੇ ’ਚ ਰਹਿਣ ਵਾਲੀ 12 ਸਾਲਾ ਨਾਬਾਲਗਾ ਦੀ ਮਾਤਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦੇ 3 ਬੱਚੇ ਹਨ, 2 ਕੁੜੀਆਂ ਅਤੇ ਇਕ ਲੜਕਾ | ਉਹ ਖੁਦ ਚਾਹ ਦੀ ਰੇਹੜੀ ਲਗਾਉਂਦੀ ਹੈ | ਬੀਤੀ 4 ਮਾਰਚ ਨੂੰ ਉਸ ਦੀ ਛੋਟੀ ਕੁੜੀ ਆਪਣੇ ਇਕ ਦੋਸਤ ਨਾਲ ਨੇੜੇ ਹੀ ਸਥਿਤ ਪਾਰਕ ’ਚ ਘੁੰਮਣ ਲਈ ਗਈ ਸੀ | ਜਿੱਥੇ 2 ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਨੇ ਉਸ ਦੀ ਕੁੜੀ ਦੇ ਦੋਸਤ ਨੂੰ ਡਰਾ ਕੇ ਉਥੋਂ ਭਜਾ ਦਿੱਤਾ |

ਇਹ ਵੀ ਪੜ੍ਹੋ : ਪਾਖੰਡੀ ਬਾਬੇ ਨੇ ਆਸ਼ਰਮ 'ਚ ਬੁਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਕਤਲ ਕਰਕੇ ਖੇਤਾਂ 'ਚ ਸੁੱਟੀ ਲਾਸ਼

 

ਜਿਸ ਤੋਂ ਬਾਅਦ ਉਹ ਲੜਕੀ ਨੂੰ ਪਾਰਕ ਦੇ ਹਨ੍ਹੇਰੇ ਵਾਲੇ ਪਾਸੇ ਲੈ ਗਏ | ਜਿੱਥੇ ਉਨ੍ਹਾਂ ਨੇ ਵਾਰੀ-ਵਾਰੀ ਉਸ ਦੀ ਨਾਬਾਲਗ ਲੜਕੀ ਨਾਲ ਮੂੰਹ ਕਾਲਾ ਕੀਤਾ | ਇਸ ਸਾਰੀ ਘਟਨਾ ਸਬੰਧੀ ਨਾਬਾਲਗਾ ਨੇ ਹੀ ਆਪਣੀ ਮਾਤਾ ਨੂੰ ਦੱਸਿਆ | ਜਿਸ ਤੋਂ ਬਾਅਦ ਪੀੜਤਾ ਦੀ ਮਾਤਾ ਨੇ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ | ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਦਕਿ ਪੀੜਤਾ ਦਾ ਸ਼ਨੀਵਾਰ ਨੂੰ ਮੈਡੀਕਲ ਕਰਵਾਇਆ ਜਾਵੇਗਾ |

ਇਹ ਵੀ ਪੜ੍ਹੋ :  ਮੁੱਖ ਮੰਤਰੀ ਦੀ ਅਗਵਾਈ ਵਿਚ ਸਦਨ ਨੇ ਕੇਂਦਰ ਤੋਂ ਕੀਤੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ

ਨੋਟ : ਸਮਾਜ 'ਚ ਵਾਪਰ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਸਬੰਧੀ ਦਿਓ ਆਪਣੀ ਰਾਏ
 


author

Anuradha

Content Editor

Related News