ਸ਼ਾਹਕੋਟ ਸਬ ਡਿਵੀਜਨ ''ਚ ਬੁੱਧਵਾਰ ਨੂੰ ਬੰਦ ਰਹਿਣਗੇ ਵਿੱਦਿਅਕ ਅਦਾਰੇ

Tuesday, Aug 20, 2019 - 08:13 PM (IST)

ਸ਼ਾਹਕੋਟ ਸਬ ਡਿਵੀਜਨ ''ਚ ਬੁੱਧਵਾਰ ਨੂੰ ਬੰਦ ਰਹਿਣਗੇ ਵਿੱਦਿਅਕ ਅਦਾਰੇ

ਸ਼ਾਹਕੋਟ (ਅਰੁਣ)- ਪੰਜਾਬ ਭਰ 'ਚ ਭਾਰੀ ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਬਣਨ ਕਾਰਨ ਸ਼ਾਹਕੋਟ ਸਬ ਡਿਵੀਜ਼ਨ 'ਚ ਕੱਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਐੱਸ. ਡੀ. ਐੱਮ. ਚਾਰੂ ਮਹਿਤਾ ਵਲੋਂ ਸ਼ਾਹਕੋਟ ਸਬ ਡਿਵੀਜ਼ਨ, ਮਹਿਤਪੁਰ ਤੇ ਲੋਹੀਆ 'ਚ ਬੁੱਧਵਾਰ ਭਾਵ ਕੱਲ੍ਹ ਨੂੰ ਸਰਕਾਰੀ ਤੇ ਗੈਰ ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।  
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਭਰ 'ਚ ਪਏ ਭਾਰੀ ਮੀਂਹ ਕਾਰਨ ਸਤੁਲਜ ਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਤੇ ਭਾਖੜਾ ਦੇ ਫਲੱਡ ਗੇਟ ਖੋਲੇ ਗਏ ਹਨ। ਜਿਸ ਕਾਰਨ ਰੋਪੜ ਪੂਰੀ ਤਰ੍ਹਾਂ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।


author

Karan Kumar

Content Editor

Related News