ਮੋਗਾ: ਸ਼ਨੀਵਾਰ ਤੱਕ ਪਿੰਡ ਪੁੱਜੇਗੀ ਸ਼ਹੀਦ ਜੈਮਲ ਸਿੰਘ ਦੀ ਮ੍ਰਿਤਕ ਦੇਹ (ਵੀਡੀਓ)
Friday, Feb 15, 2019 - 02:54 PM (IST)
ਮੋਗਾ (ਅਮਿਤ ਸ਼ਰਮਾ)—ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ 40 ਤੋਂ ਵਧ ਸੀ.ਆਰ.ਪੀ. ਐੱਫ ਦੇ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ 'ਚੋਂ ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਦਾ ਇਕ ਜਵਾਨ ਜੈਮਲ ਸਿੰਘ ਸ਼ਹੀਦ ਹੋ ਗਿਆ। ਜਿਸ ਦੀ ਸ਼ਹਾਦਤ ਹੋ ਗਈ। ਜੈਮਲ ਸਿੰਘ ਵੀ ਉਸ ਬੱਸ 'ਚ ਸਵਾਰ ਸੀ। ਜੈਮਲ ਸਿੰਘ ਦੀ ਸ਼ਹਾਦਤ ਦੀ ਖਬਰ ਮਿਲਦੇ ਹੀ ਇਲਾਕੇ 'ਚ ਸ਼ੌਕ ਦਾ ਮਾਹੌਲ ਬਣ ਗਿਆ ਹੈ। ਉਸ ਦੇ ਘਰ ਦੇ ਬਾਹਰ ਇਲਾਕੇ ਦੇ ਲੋਕ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚ ਰਹੇ ਹਨ। ਉੱਥੇ ਇਸ ਮੌਕੇ 'ਤੇ ਮੋਗਾ ਦੇ ਡੀ.ਸੀ. ਸੰਦੀਪ ਹੰਸ ਨੇ ਕਿਹਾ ਕਿ ਉਹ ਪਰਿਵਾਰ ਦੇ ਸੰਪਰਕ 'ਚ ਹਨ ਅਤੇ ਪਰਿਵਾਰ ਨੂੰ ਜੋ ਵੀ ਪੰਜਾਬ ਸਰਕਾਰ ਦੀ ਪਾਲਿਸੀ ਹੈ ਉਸ ਦੇ ਹਿਸਾਬ ਨਾਲ ਕੰਪੈਸ਼ਨ ਦਿੱਤਾ ਜਾਵੇਗਾ ਅਤੇ ਸ਼ਹੀਦ ਜਵਾਨ ਦੀ ਮ੍ਰਿਤਰ ਦੇਹ ਕੱਲ੍ਹ ਉਸ ਦੇ ਪਿੰਡ 'ਚ ਪਹੁੰਚੇਗੀ, ਜਿਸ ਨੂੰ ਸੀ.ਆਰ.ਪੀ. ਸੁਪੁਰਦ ਕਰਨਗੇ। ਉਸ ਤੋਂ ਬਾਅਦ ਕੱਲ੍ਹ ਉਸ ਦੀ ਮ੍ਰਿਤਕ ਦੇਹ ਨੂੰ ਕੋਟ ਈਸੇ ਖਾਂ ਪਹੁੰਚਾਇਆ ਜਾਵੇਗਾ।