ਸੀ. ਆਰ. ਪੀ. ਐੱਫ. ਐਸੋ. ਪੰਜਾਬ 22 ਨੂੰ ਮਨਾਏਗੀ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ : ਕੰਡੀ

Friday, Apr 20, 2018 - 02:59 AM (IST)

ਜਲੰਧਰ (ਮਹੇਸ਼)  - ਸੀ. ਆਰ. ਪੀ. ਐੱਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੁਆਰਾ ਐਸੋ. ਦੇ ਹੈੱਡ ਆਫਿਸ ਨੰਗਲ ਸ਼ਾਮਾ ਚੌਕ, ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਐਸੋ. ਦੇ ਚੋਣਵੇਂ ਜ਼ਿਲਾ ਪ੍ਰਧਾਨਾਂ ਨਾਲ ਮਿਲ ਕੇ ਮੀਟਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਕੰਡੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਐਸੋ. ਦੁਆਰਾ ਇਸ ਸਾਲ ਵੀ ਸਾਲਾਨਾ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਸੰਮੇਲਨ 22 ਅਪ੍ਰੈਲ ਦਿਨ ਐਤਵਾਰ ਨੂੰ ਸੀ. ਆਰ. ਪੀ. ਐੱਫ. ਗਰੁੱਪ ਸੈਂਟਰ ਸਰਾਏ ਖਾਸ ਜਲੰਧਰ ਵਿਚ ਹੋਣ ਜਾ ਰਿਹਾ ਹੈ। ਇਸ ਸੰਮੇਲਨ ਵਿਚ ਐਸੋ. ਦੁਆਰਾ ਸੀ. ਆਰ. ਪੀ. ਐੱਫ. ਦੇ 20 ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਪੱਧਰ ਦੀਆਂ ਪ੍ਰਮੱਖ ਸ਼ਖਸੀਅਤਾਂ ਅਤੇ ਸੀ. ਆਰ. ਪੀ. ਐੱਫ. ਦੇ ਮੌਜੂਦਾ ਅਤੇ ਸਾਬਕਾ ਸੀਨੀਅਰ ਅਫਸਰ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਕੰਡੀ ਨੇ ਕਿਹਾ ਕਿ ਐਸੋ. ਲਗਾਤਾਰ ਅਣਥੱਕ ਮਿਹਨਤ ਕਰ ਰਹੀ ਹੈ ਤਾਂ ਜੋ ਸ਼ਹੀਦ ਜਵਾਨਾਂ ਅਤੇ ਰਿਟਾਇਰਡ ਜਵਾਨਾਂ ਨੂੰ ਉਨ੍ਹਾਂ ਦੇ ਹੱਕ ਮਿਲ ਸਕਣ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹੋਏ ਹਮੇਸ਼ਾ ਉਨ੍ਹਾਂ ਨਾਲ ਸੁੱਖ-ਦੁੱਖ ਵਿਚ ਖੜ੍ਹੇ ਹਨ। ਇਸ ਸਮਾਗਮ ਸਬੰਧੀ ਐਸੋ. ਦੇ ਮੈਂਬਰਾਂ ਵਲੋਂ ਸੀ. ਆਰ. ਪੀ. ਐੱਫ. ਗਰੁੱਪ ਸੈਂਟਰ ਜਲੰਧਰ ਦੇ ਕਮਾਂਡੈਂਟ ਬੀ. ਐੱਸ. ਜੂਨ ਨਾਲ ਵੀ ਮੁਲਾਕਾਤ ਕੀਤੀ ਗਈ। ਜੂਨ ਵਲੋਂ 22 ਅਪ੍ਰੈਲ ਦੇ ਸਮਾਗਮ ਸਬੰੰਧੀ ਐਸੋ. ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਗਈ। ਕੰਡੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਸਾਰੇ ਜ਼ਿਲਾ ਪ੍ਰਧਾਨਾਂ ਨੂੰ ਸਮਾਗਮ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਰਿਟਾਇਰਡ ਜਵਾਨ ਆਪਣੇ ਜ਼ਿਲੇ ਦੇ ਪ੍ਰਧਾਨਾਂ ਨਾਲ ਸੰਪਰਕ ਕਰ ਲੈਣ ਅਤੇ ਵਧ-ਚੜ੍ਹ ਕੇ ਇਸ ਸਮਾਗਮ ਵਿਚ ਸ਼ਾਮਲ ਹੋਣ।
ਇਸ ਮੌਕੇ ਡਿਪਟੀ ਕਮਾਂਡੈਂਟ ਕਮਲ ਬਰਾਲ, ਡੀ. ਐੱਸ. ਪੀ. ਰਾਮ ਅਵਤਾਰ ਮੀਣਾ, ਅਸਿਸਟੈਂਟ ਕਮਾਂਡੈਂਟ ਤਾਨਜੀਨ ਸਮਤਨ, ਗਿਆਨ ਸਿੰਘ (ਰਿਟਾਇਰਡ ਡੀ. ਐੱਸ. ਪੀ.), ਡੀ. ਐੱਸ. ਪੀ. ਛੱਜੂ ਰਾਮ (ਰਿਟਾਇਰਡ), ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਸੱਤਪਾਲ ਡਰੋਲੀ ਕਲਾਂ, ਕੁਲਦੀਪ ਸਿੰਘ ਕਾਲਰਾ ਆਦਿ ਮੌਜੂਦ ਸਨ। ਸੂਬਾ ਪ੍ਰਧਾਨ ਨੇ ਕਿਹਾ ਕਿ ਦੂਰ-ਦੁਰਾਡੇ ਤੋਂ ਸਹਿਯੋਗ ਸੰਮੇਲਨ 'ਚ ਆਉਣ ਵਾਲੇ ਰਿਟਾ. ਜਵਾਨਾਂ ਨੂੰ ਰੇਲਵੇ ਸਟੇਸ਼ਨ ਜਲੰਧਰ ਤੇ ਬੱਸ ਅੱਡਾ ਜਲੰਧਰ ਸਮੇਤ ਹੋਰ ਮੁੱਖ ਚੌਕਾਂ ਤੋਂ ਬੱਸ ਸੇਵਾ ਐਸੋ. ਵਲੋਂ ਮੁਹੱਈਆ ਕਰਵਾਈ ਜਾਵੇਗੀ।


Related News