ਸ਼ਬਨਮਦੀਪ ਤੇ ਗੁਰਸੇਵਕ ਸਿੰਘ ਦਾ ਪੁਲਸ ਰਿਮਾਂਡ 26 ਤੱਕ ਵਧਿਆ

Thursday, Nov 22, 2018 - 09:22 AM (IST)

ਸ਼ਬਨਮਦੀਪ ਤੇ ਗੁਰਸੇਵਕ ਸਿੰਘ ਦਾ ਪੁਲਸ ਰਿਮਾਂਡ 26 ਤੱਕ ਵਧਿਆ

ਪਟਿਆਲਾ (ਬਲਜਿੰਦਰ)—ਖਾਲਿਸਤਾਨ ਗਦਰ ਫੋਰਸ ਦੇ 4 ਨਵੰਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਸ਼ਬਨਮਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਅੱਜ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਦਾ ਪੁਲਸ ਰਿਮਾਂਡ 26 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਦੋਨੋਂ ਪੁਲਸ ਰਿਮਾਂਡ 'ਤੇ ਚਲੇ ਆ ਰਹੇ ਹਨ। ਅੰਮ੍ਰਿਤਸਰ ਬਲਾਸਟ ਦੇ ਤਾਰ ਪਾਕਿਸਤਾਨ ਦੀ ਆਈ. ਐੈੱਸ. ਆਈ.  ਨਾਲ ਜੁੜਨ ਤੋਂ ਬਾਅਦ ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕਾਫੀ ਅਹਿਮ ਹੋ ਗਈ ਹੈ। ਅਦਾਲਤ ਨੇ ਦੋਵਾਂ ਨੂੰ 26 ਨਵੰਬਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 
ਪਟਿਆਲਾ ਪੁਲਸ ਨੇ ਸ਼ਬਨਮਦੀਪ ਸਿੰਘ ਨੂੰ ਇਕ ਗ੍ਰਨੇਡ ਤੇ ਪਿਸਟਲ ਨਾਲ ਗ੍ਰਿਫ਼ਤਾਰ ਕੀਤਾ ਸੀ। ਜਿਸ ਤਰ੍ਹਾਂ ਦੀ ਦਹਿਸ਼ਤ ਫੈਲਾਉਣ ਦੀ ਤਕਨੀਕ ਅੰਮ੍ਰਿਤਸਰ ਬਲਾਸਟ ਵਿਚ ਕੀਤੀ ਗਈ, ਬਿਲਕੁਲ ਉਸੇ ਤਰ੍ਹਾਂ ਦਹਿਸ਼ਤ ਫੈਲਾਉਣ ਦੀ ਤਕਨੀਕ ਪਟਿਆਲਾ ਬੱਸ ਸਟੈਂਡ 'ਤੇ ਗ੍ਰਨੇਡ ਸੁੱਟ ਕੇ ਕੀਤੀ ਜਾਣੀ ਸੀ। ਦੋਨਾਂ ਵਿਚ ਕਾਫੀ ਕੁੱਝ ਮਿਲਦਾ ਦੇਖ ਜਿਥੇ ਪੰਜਾਬ ਪੁਲਸ, ਇੰਟੈਲੀਜੈਂਸ ਤੇ ਆਈ. ਬੀ. ਵੱਲੋਂ ਉਸੇ ਦਿਨ ਤੋਂ ਉਨ੍ਹਾਂ ਤੋਂ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਬਨਮਦੀਪ ਸਿੰਘ ਤੋਂ ਮਿਲਿਆ ਹੈਂਡ ਗ੍ਰਨੇਡ ਵੀ ਪਾਕਿਸਤਾਨ ਵਿਚ ਬਣਿਆ ਹੋਇਆ ਹੈ।


author

Shyna

Content Editor

Related News