ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਬਿਨਾ ‘ਕਪਤਾਨ’ ਤੋਂ!
Tuesday, Feb 18, 2025 - 01:31 PM (IST)

ਲੁਧਿਆਣਾ (ਮੁੱਲਾਂਪੁਰੀ)- ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੈਤਿਕਤਾ ਅਧਾਰ ’ਤੇ ਅਤੇ ਚੱਲ ਰਹੇ ਕਾਟੋ ਕਲੇਸ਼ ਨੂੰ ਅੱਗੇ ਰੱਖ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਦੀ ਚਰਚਾ ਜੰਗਲ ਦੀ ਅੱਗ ਬਣੀ ਹੋਈ ਹੈ ਕਿਉਂਕਿ ਦੇਸ਼ ਵਿਦੇਸ਼ ਵਿਚ ਬੈਠਾ ਸਿੱਖ ਆਗੂ ਅਤੇ ਵਰਕਰ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਜਬਰੀ ਛੁੱਟੀ ਕੀਤੀ ਹੈ, ਇਹ ਮਾਮਲਾ ਹੁਣ ਜ਼ਰੂਰ ਕਿਸੇ ਦੀ ਸਿਆਸੀ ਜਾਂ ਧਾਰਮਕ ਬਲੀ ਲਵੇਗਾ। ਇਸ ਨੂੰ ਲੈ ਕੇ ਐਡਵੋਕੇਟ ਧਾਮੀ ਦਾ ਆਇਆ ਅਸਤੀਫਾ, ਅਕਾਲੀ ਦਲ ਦੇ ਅਤੇ ਸ਼੍ਰੋਮਣੀ ਕਮੇਟੀ ਦੇ ਛਿੜੇ ਹੋਏ ਵਿਵਾਦ ਨੂੰ ਹੋਰ ਡੂੰਘਾ ਕਰ ਗਿਆ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਲਈ ਜੋ ਬਾਗੀਆਂ ਨੇ ਰੌਲ਼ਾ ਪਾਇਆ ਸੀ, ਉਸ ਦਾ ਨਤੀਜਾ ਇਹ ਨਿਕਲਿਆ ਕਿ ਸ੍ਰੀ ਅਕਾਲ ਤਖ਼ਤ ਤੇ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਫ਼ੌਰੀ ਅਸਤੀਫ਼ਾ ਲੈਣ ਦੇ ਆਦੇਸ਼ ਦੇ ਦਿੱਤੇ। ਜਿਸ ਦੇ ਚੱਲਦੇ ਸ੍ਰੋ. ਅਕਾਲੀ ਦਲ ਦੀ ਕਾਰਜਕਰਨੀ ਨੇ ਕਈ ਦਿਨ ਘੇਸਲ ਵੱਟਣ ਤੋਂ ਬਾਅਦ ਆਖਿਰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ। ਅੱਜ ਪੰਥਕ ਅਤੇ ਅਕਾਲੀ ਹਲਕਿਆ ਵਿਚ ਖਾਸ ਕਰਕੇ ਵਿਆਹ ਸ਼ਾਦੀਆਂ ਅਤੇ ਭੋਗ ਸੋਗ ’ਤੇ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਿਨਾ ਕਪਤਾਨ ਤੋਂ ਸੰਸਥਾ ਬਣ ਗਈ ਹੈ। ਕਿਉਂਕਿ ਪਹਿਲਾਂ ਸੁਖਬੀਰ ਜੀ ਅਸਤੀਫਾ ਦੇ ਚੁਕੇ ਹਨ ਅਤੇ ਹੁਣ ਐਡਵੋਕੇਟ ਧਾਮੀ। ਹੁਣ ਸਾਰੀਆਂ ਨਜ਼ਰਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਅਗਲੇ ਹੁਕਮ ’ਤੇ ਟਿਕ ਗਈਆਂ ਹਨ। ਜੋ ਅੱਜ ਵੱਡੇ ਤੜਕੇ ਵਿਦੇਸ਼ੋਂ ਪਰਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8