ਕੋਰੋਨਾ ਆਫ਼ਤ ਦਰਮਿਆਨ ਐੱਸ.ਜੀ.ਪੀ.ਸੀ. ਦਾ ਵੱਡਾ ਐਲਾਨ

Friday, May 07, 2021 - 06:59 PM (IST)

ਕੋਰੋਨਾ ਆਫ਼ਤ ਦਰਮਿਆਨ ਐੱਸ.ਜੀ.ਪੀ.ਸੀ. ਦਾ ਵੱਡਾ ਐਲਾਨ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਇੱਕ ਜ਼ਿੰਮੇਵਾਰ ਸੰਸਥਾ ਹੈ। ਇਸ ਸੰਸਥਾ ਨੇ ਹਮੇਸ਼ਾ ਦੀਨ-ਦੁਖੀਆਂ ਦੀ ਬਾਂਹ ਫੜ੍ਹੀ ਹੈ। ਬੀਤੇ 14 ਮਹੀਨਿਆਂ ਤੋ ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਲਈ ਲੰਗਰ, ਦਵਾਈਆਂ ਦੇ ਪ੍ਰਬੰਧ ਕੀਤੇ, ਉੱਥੇ ਕਿਸਾਨ ਸੰਘਰਸ਼ ਲਈ ਲੰਗਰ,ਦਵਾਈਆਂ,ਬਿਸਤਰੇ, ਕਿਸਾਨਾਂ ਲਈ ਆਰਾਮ ਘਰ ਬਣਾ ਕੇ ਦਿੱਤੇ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਨੇ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਦੱਸਿਆ ਕਿ  ਹੁਣ ਨਵੇਂ ਰੂਪ ਵਿਚ ਆਏ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਨਿਪਟਣ ਲਈ ਲੋੜਵੰਦਾਂ ਲਈ ਐੱਸ.ਜੀ.ਪੀ.ਸੀ. ਵੱਲੋਂ ਆਕਸੀਜਨ ਦੇ ਲੰਗਰ ਲਗਾਏ ਜਾਣਗੇ।

ਇਹ ਵੀ ਪੜ੍ਹੋ:  ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

ਇਸ ਮਕਸਦ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਪ੍ਰਸਤਾਵਿਤ ‘ਆਕਸੀਜਨ ਪਲਾਂਟ’ ਨੂੰ ਕੇਂਦਰ ਸਰਕਾਰ ਵੱਲੋਂ ਮਨਜੂਰੀ ਦੇ ਦਿੱਤੀ ਹੈ ਤੇ ਇੱਕ ਹਫ਼ਤੇ ਵਿੱਚ ਆਕਸੀਜਨ ਪਲਾਂਟ ਆਪਣੀ ਸੇਵਾਵਾਂ ਦੇਣ ਲਈ ਤਿਆਰ ਹੋ ਜਾਵੇਗਾ।ਇਸ ਤੋਂ ਇਲਾਵਾ ਆਕਸੀਜਨ ਕਾਨਸਨਟਰੇਟਰ ਰਾਹੀ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ, ਦੋ ਵੱਡੇ ਜਨਰੇਟਰਾਂ ਨੂੰ ਖਰੀਦੀਆਂ ਗਿਆ ਹੈ।ਸ਼੍ਰੋਮਣੀ ਕਮੇਟੀ ਨੂੰ ਅਮਰੀਕਾ ਦੀ ਇੱਕ ਸਿੱਖ ਸੰਗਤ ਵਲੋਂ 200 ਆਕਸੀਜਨ ਕਾਨਸਨਟਰੇਟਰਾਂ ਦੀ ਸੇਵਾ ਵੀ ਦਿੱਤੀ ਗਈ ਹੈ,ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੌਰ ’ਤੇ ਲੋੜ ਅਨੁਸਾਰ ਹੋਰ ਆਕਸੀਜਨ ਕਾਨਸਨਟਰੇਟਰਾਂ ਨੂੰ ਖਰੀਦਿਆ ਜਾ ਰਿਹਾ।

ਇਹ ਵੀ ਪੜ੍ਹੋ:   ਕਾਂਗਰਸੀ ਆਗੂ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ, ਮੰਤਰੀ ਆਸ਼ੂ ਦੀ ਮੌਜੂਦਗੀ ’ਚ ਹੋਇਆ ਇਕੱਠ

ਉਨ੍ਹਾਂ ਆਖਿਆ ਕਿ ਇਸ ਸਮੇਂ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਕੋਰੋਨਾ ਮਰੀਜ਼ਾਂ ਲਈ ਸਮਰਪਿਤ ਕੀਤਾ ਗਿਆ ਹੈ, ਜਿੱਥੇ 200 ਮੰਜਿਆਂ ਅਤੇ 37 ਵੈਂਟੀਲੇਟਰਾਂ ਦੀ ਸੁਵਿਧਾ  ਤਿਆਰ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਮੰਜੀ ਹਾਲ, ਆਲਮਗੀਰ ਦੇ ਦੀਵਾਨ ਹਾਲ ਨੂੰ 25 ਬੈਡਾਂ ਦੇ ਅਸਥਾਈ ਕੋਵਿਡ ਹਸਪਤਾਲ ਵਜੋਂ ਤਬਦੀਲ ਕੀਤਾ ਗਿਆ ਹੈ। ਜਦਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ 25 ਬੈਡਾਂ ਵਾਲੇ ਅਸਥਾਈ ਹਸਪਤਾਲ ਨੂੰ ਬਣਾਇਆ ਗਿਆ ਹੈ। ਜਿੱਥੇ ਆਕਸੀਜਨ ਕਾਨਸਨਟਰੇਟਰਾਂ ਦੀ ਸੁਵਿਧਾ ਹੋਵੇਗੀ ਅਤੇ ਐਮਰਜੈਂਸੀ ਦੇ ਕੇਸ ਲਈ ਐਂਬੂਲੈਂਸ ਦੀ ਸੁਵਿਧਾ ਵੀ ਤਿਆਰ ਰਹੇਗੀ। ਸ਼੍ਰੋਮਣੀ ਕਮੇਟੀ ਅਧੀਨ ਮੈਡੀਕਲ ਟੀਮਾਂ 2 ਸ਼ਿਫਟਾਂ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅੰਮ੍ਰਿਤਸਰ ਆਕਸੀਜਨ ਦੀ ਸਭ ਤੋਂ ਵੱਡੀ ਕਿੱਲਤ ਹੈ, ਮੌਜੂਦਾ ਸਮੇਂ ਅੰਮ੍ਰਿਤਸਰ ਨੂੰ 350 ਕਿਲੋਮੀਟਰ ਪਾਨੀਪਤ ਤੋਂ ਸੀਮਿਤ ਆਕਸੀਜਨ ਸਪਲਾਈ ਹੋ ਰਹੀ ਹੈ। ਜਦ ਕਿ ਹਰ ਦਿਨ ਅੰਮ੍ਰਿਤਸਰ ਖ਼ਦਸ਼ਾ ਰਹਿੰਦਾ ਕਿ ਆਕਸੀਜਨ ਸਪਲਾਈ ਟੁੱਟਣ ਨਾਲ ਕੀਤੇ ਮੰਦਭਾਗੀ ਘਟਨਾ ਨਾ ਵਾਪਰ ਜਾਵੇ, ਉਨ੍ਹਾਂ ਪੂਰੀ ਉਮੀਦ ਜਤਾਈ ਕਿ ਸ਼੍ਰੋਮਣੀ ਕਮੇਟੀ ਦਾ ਇਹ ਕਦਮ ਅੰਮ੍ਰਿਤਸਰ ਵਿੱਚ ਦਾਖਲ ਮਰੀਜ਼ਾਂ ਨੂੰ ਬਹੁਤ ਵੱਡੀ ਸਹੂਲਤਾਂ ਦੇਵੇਗਾ।

ਇਹ ਵੀ ਪੜ੍ਹੋ:   ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ


author

Shyna

Content Editor

Related News