ਫੂਲਕਾ ਨੇ ਐੱਸ. ਜੀ. ਪੀ. ਸੀ. ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਖੋਲ੍ਹਿਆ ਮੋਰਚਾ

Saturday, Jan 12, 2019 - 06:40 PM (IST)

ਫੂਲਕਾ ਨੇ ਐੱਸ. ਜੀ. ਪੀ. ਸੀ. ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਖੋਲ੍ਹਿਆ ਮੋਰਚਾ

ਅੰਮ੍ਰਿਤਸਰ (ਸੁਮਿਤ) : ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਕੇ ਵੱਖਰਾ ਸੰਗਠਨ ਬਣਾਉਣ ਵਾਲੇ ਐੱਚ. ਐੱਸ. ਫੂਲਕਾ ਨੇ ਐੱਸ. ਜੀ. ਪੀ. ਸੀ. ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ। ਸ਼ਨੀਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਪਹੁੰਚੇ ਫੂਲਕਾ ਨੇ ਕਿਹਾ ਕਿ 1984 ਸਿੱਖ ਦੰਗਾ ਵਿਰੋਧੀਆਂ ਨੂੰ ਸਜ਼ਾ ਦਿਵਾਉਣ ਦੇ ਨਾਲ ਨਾਲ ਉਨ੍ਹਾਂ ਦਾ ਮਕਸਦ ਹੁਣ ਐੱਸ. ਜੀ. ਪੀ. ਸੀ. ਨੂੰ ਸਿਆਸੀ ਲੋਕਾਂ ਤੋਂ ਮੁਕਤ ਕਰਵਾਉਣਾ ਵੀ ਹੈ। ਫੂਲਕਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਐੱਸ. ਜੀ. ਪੀ. ਸੀ. 'ਤੇ ਸਿਰਫ ਬਾਦਲ ਪਰਿਵਾਰ ਦਾ ਕਬਜ਼ਾ ਹੈ ਅਤੇ ਬਾਦਲ ਪਰਿਵਾਰ ਤੋਂ ਐੱਸ. ਜੀ. ਪੀ. ਸੀ. ਨੂੰ ਮੁਕਤ ਕਰਵਾ ਕੇ ਧਾਰਮਿਕ ਜਥੇਬੰਦੀ ਦੇ ਹੱਥ ਦੇਣਗੇ। 
ਫੂਲਕਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੇ ਸੰਗਠਨ ਦਾ ਹਿੱਸਾ ਬਣ ਸਕਦਾ ਹੈ ਅਤੇ 886950070 ਨੰਬਰ 'ਤੇ ਕਾਲ ਕਰਕੇ ਰਜਿਸਟਰ ਕਰਵਾ ਸਕਦਾ ਹੈ। ਸਿੱਖ ਸੇਵਕ ਸੰਗਠਨ ਬਾਰੇ ਜਾਣਕਾਰੀ ਦਿੰਦੇ ਹੋਏ ਫੂਲਕਾ ਨੇ ਕਿਹਾ ਕਿ ਇਹ ਸੰਗਠਨ ਦੋ ਹਿੱਸਿਆ ਵਿਚ ਕੰਮ ਕਰੇਗਾ। ਇਕ ਯੂਨਿਟ ਨਸ਼ਿਆਂ ਖਿਲਾਫ ਅਤੇ ਦੂਜਾ ਯੂਨਿਟ ਐੱਸ. ਜੀ. ਪੀ. ਸੀ. ਲਈ ਕੰਮ ਕਰੇਗਾ। ਇਸ ਦੇ ਨਾਲ ਹੀ ਫੂਲਕਾ ਨੇ ਸਾਫ ਕੀਤਾ ਕਿ ਨਾ ਹੀ ਲੋਕ ਸਭਾ ਚੋਣਾਂ ਲੜਨਗੇ ਅਤੇ ਨਾ ਹੀ ਐੱਸ. ਜੀ. ਪੀ. ਸੀ. ਚੋਣਾਂ ਵਿਚ ਹਿੱਸਾ ਲੈਣਗੇ।


author

Gurminder Singh

Content Editor

Related News