ਵਿਆਹ ਦਾ ਝਾਂਸਾ ਦੇ ਕੇ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਤੇ ਮੁਕੱਦਮਾ ਦਰਜ਼
Saturday, Sep 09, 2017 - 09:17 AM (IST)
ਜਲਾਲਾਬਾਦ (ਗੁਲਸ਼ਨ,ਜਤਿੰਦਰ)-ਵਿਆਹ ਦਾ ਝਾਂਸਾ ਦੇ ਕੇ ਲੜਕੀ ਦਾ ਜਿਨਸੀ ਸ਼ੋਸਣ ਕਰਨ ਦੇ ਦੋਸ਼ 'ਚ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਹਲੀਮ ਵਾਲਾ ਨਿਵਾਸੀ ਕੁਲਵੰਤ ਸਿੰਘ ਨਾਮਕ ਵਿਅਕਤੀ ਦੇ ਵਿਰੁੱਧ ਫੌਜ਼ਦਾਰੀ ਮੁਕੱਦਮਾ ਦਰਜ਼ ਕੀਤਾ ਹੈ। ਥਾਣਾ ਅਰਨੀਵਾਲਾ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਕੁੜੀ ਨੇ ਦੱਸਿਆ ਕਿ ਪਿੰਡ ਨਿਵਾਸੀ ਕੁਲਵੰਤ ਸਿੰਘ ਉਸਨੂੰ ਵਿਆਹ ਕਰਨ ਦਾ ਲਾਰਾ ਲਗਾ ਕੇ ਉਸ ਨਾਲ ਜਬਰ ਜਨਾਹ ਕਰਦਾ ਰਿਹਾ ਪਰ ਬਾਅਦ 'ਚ ਉਸਨੇ ਕਿਤੇ ਹੋਰ ਵਿਆਹ ਕਰਵਾ ਲਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਵਿਰੁੱਧ ਫੌਜ਼ਦਾਰੀ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ, ਜਦੋਂ ਕਿ ਦੋਸ਼ੀ ਪੁਲਸ ਦੀ ਪਕੜ ਤੋਂ ਫਰਾਰ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ।
