ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ

08/10/2020 9:50:33 PM

ਨਕੋਦਰ (ਰਜਨੀਸ਼)— ਸਿਟੀ ਪੁਲਸ ਨੇ ਪੈਸਿਆਂ ਦੀ ਖਾਤਰ ਦੇਹ ਵਪਾਰ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਇਕ ਔਰਤ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਇਕ ਲੜਕੀ ਨੂੰ ਛੁਡਾਇਆ ਹੈ। ਪੁਲਸ ਨੇ ਉਕਤ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ ਦੇ ਨੇੜੇ ਹੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਪਰਿਵਾਰ ਦੇ ਉੱਡੇ ਹੋਸ਼

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਭੰਗੜਾ ਟੀਮ 'ਚ ਕੰਮ ਕਰਦੀ ਹੈ। ਉਸ ਦੇ ਪਿਤਾ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਤਾਲਾਬੰਦੀ 'ਚ ਵਿਆਹਾਂ ਦੇ ਸਮਾਗਮ ਬੰਦ ਹੋ ਜਾਣ ਦੇ ਕਾਰਨ ਉਸ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਨਕੋਦਰ ਨੇੜੇ ਪਿੰਡ ਦੀ ਰਹਿਣ ਵਾਲੀ ਉਸ ਦੀ ਪਛਾਣ ਦੀ ਇਕ ਬੀਬੀ ਵੀ ਭੰਗੜਾ ਟੀਮ 'ਚ ਕੰਮ ਕਰਦੀ ਸੀ, ਜਿਸ ਨਾਲ ਉਸ ਨੇ ਕੰਮ ਲਈ ਸੰਪਰਕ ਕੀਤਾ। ਉਕਤ ਬੀਬੀ ਨੇ ਦੱਸਿਆ ਕਿ ਉਸ ਦੇ ਕੋਲ ਕੰਮ ਹੈ ਅਤੇ ਉਹ ਉਸ ਦੇ ਕੋਲ ਚਲੀ ਜਾਵੇ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਆਪਣੇ ਮਾਮੇ ਦੀ ਲੜਕੀ ਨਾਲ ਉਕਤ ਬੀਬੀ ਕੋਲ ਚਲੀ ਗਈ।

ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦਾ ਮੁੜ ਧਮਾਕਾ, 27 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਦੇਹ ਵਪਾਰ ਦਾ ਧੰਦਾ ਕਰਨ ਤੋਂ ਮਨ੍ਹਾ ਕਰਨ 'ਤੇ ਕਰਦੀ ਸੀ ਕੁੱਟਮਾਰ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦੀ ਵਾਕਫਕਾਰ ਬੀਬੀ ਉਸ ਨੂੰ ਅਤੇ ਉਸ ਦੇ ਮਾਮੇ ਦੀ ਲੜਕੀ ਨੂੰ ਦੇਹ ਵਪਾਰ ਕਰਕੇ ਪੈਸੇ ਲਿਆਉਣ ਲਈ ਮਜ਼ਬੂਰ ਕਰਦੀ ਸੀ, ਜੇਕਰ ਉਹ ਅਜਿਹਾ ਕਰਨ ਤੋਂ ਮਨ੍ਹਾ ਕਰਦੀਆਂ ਸਨ ਤਾਂ ਉਹ ਕੁੱਟਮਾਰ ਕਰਦੀ ਅਤੇ ਜਾਨੋਂ ਮਾਰ ਦੀਆਂ ਧਮਕੀਆਂ ਦਿੰਦੀ ਸੀ।

ਇਹ ਵੀ ਪੜ੍ਹੋ: ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ

ਬੰਦੀ ਬਣਾ ਕੇ ਸੀ ਰੱਖਿਆ
ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਅੱਜ ਮੌਕਾ ਮਿਲਣ 'ਤੇ ਉਹ ਉਸ ਦੀ ਚੁੰਗਲ 'ਚੋਂ ਭੱਜ ਆਈ ਅਤੇ ਪੁਲਸ ਨੂੰ ਇਤਲਾਹ ਕੀਤੀ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਮਾਮੇ ਦੀ ਲੜਕੀ ਅਜੇ ਵੀ ਉਕਤ ਬੀਬੀ ਦੇ ਕਬਜ਼ੇ 'ਚ ਹੈ। ਇਸ ਸਬੰਧੀ ਸਿਟੀ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਛਾਪਾਮਾਰੀ ਕਰਕੇ ਲੜਕੀ ਨੂੰ ਛੁਡਾ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਖਾਲੀ ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਪ੍ਰੇਮੀ-ਪ੍ਰੇਮਿਕਾ ਬਾਰੇ ਹੋਏ ਵੱਡੇ ਖੁਲਾਸੇ


shivani attri

Content Editor

Related News