ਮਸਾਜ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ, ਇੰਝ ਹੋਇਆ ਗੋਰਖਧੰਦੇ ਦਾ ਪਰਦਾਫਾਸ਼

Saturday, Dec 26, 2020 - 11:14 AM (IST)

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀ ਪੁਲਸ ਨੂੰ ਸਖ਼ਤ ਕਿਹਾ ਜਾਂਦਾ ਹੈ ਪਰ ਇਹ ਸਿਰਫ ਦਾਅਵੇ ਹਨ ਕਿਉਂਕਿ ਇਸ ਖੂਬਸੂਰਤ ਸ਼ਹਿਰ 'ਚ ਹਰ ਗੈਰ-ਕਾਨੂੰਨੀ ਕੰਮ ਹੋ ਰਿਹਾ ਹੈ, ਉਹ ਵੀ ਪੁਲਸ ਦੀ ਨੱਕ ਹੇਠ। ‘ਜਗ ਬਾਣੀ’ ਦੀ ਟੀਮ ਨੇ ਇੰਝ ਹੀ ਇਕ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਦੇ ਵੱਡੇ-ਵੱਡੇ ਸੈਲੂਨ ਅਤੇ ਮਸਾਜ ਸੈਂਟਰਾਂ 'ਚ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। 'ਜਗ ਬਾਣੀ' ਟੀਮ ਨੇ ਸੈਕਟਰ-19 ਅਤੇ ਸੈਕਟਰ-47 ਦੇ ਦੋ ਸੈਲੂਨਾਂ 'ਚ ਡੰਮੀ ਗਾਹਕ ਲਿਜਾ ਕੇ ਇਸ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਨਸ਼ਾ' ਛੱਡਣ ਦੇ ਚਾਹਵਾਨਾਂ ਲਈ ਨਵੀਂ ਮੁਸੀਬਤ, ਆਟਾ-ਦਾਲ ਸਕੀਮ ਤੋਂ ਵੀ ਲੰਬੀਆਂ ਲੱਗੀਆਂ ਕਤਾਰਾਂ

PunjabKesari

'ਜਗ ਬਾਣੀ' ਦੀ ਟੀਮ ਸੈਕਟਰ-19 ਦੀ ਮਾਰਕਿਟ 'ਚ ਚੱਲ ਰਹੇ ਲਿਟਲ ਸੈਲੂਨ ਪਹੁੰਚੀ, ਜਿੱਥੇ ਦੇਹ ਵਪਾਰ ਦੀ ਸੂਚਨਾ ਸਥਾਨਕ ਲੋਕਾਂ ਨੇ ਦਿੱਤੀ ਸੀ, ਜਿਸ ਤੋਂ ਬਾਅਦ ਡੰਮੀ ਗਾਹਕ ਬਣ ਕੇ ਪਹਿਲਾਂ ਮਸਾਜ ਦੀ ਗੱਲ ਕੀਤੀ ਅਤੇ ਜਦੋਂ ਅੰਦਰ ਦੀ ਤਸਵੀਰ ਦੇਖੀ ਤਾਂ ਉੱਥੇ ਮੌਜੂਦ ਇਕ ਵਿਅਕਤੀ ਨਾਲ ਅਸੀਂ ਉਕਤ ਗਲਤ ਕੰਮ ਲਈ ਕੁੜੀ ਦੀ ਮੰਗ ਕਰ ਦਿੱਤੀ। ਕਾਫ਼ੀ ਨਾ-ਨੁਕਰ ਤੋਂ ਬਾਅਦ ਆਖ਼ਰ ਭਰੋਸਾ ਦਿਵਾਉਣ ’ਤੇ ਉਸ ਵਿਅਕਤੀ ਨੇ 3000 ਰੁਪਏ 'ਚ ਇਕ ਘੰਟੇ ਲਈ ਕੁੜੀ ਦਾ ਇੰਤਜ਼ਾਮ ਕਰ ਦਿੱਤਾ। ਕੁੱਝ ਤਸਵੀਰਾਂ ਵਿਖਾਈਆਂ ਅਤੇ ਇਕ ਨੂੰ ਟੀਮ ਨੇ ਫਾਈਨਲ ਕਰ ਲਿਆ, ਜਿਸ ਨੂੰ ਕੁੱਝ ਮਿੰਟਾਂ 'ਚ ਹੀ ਉਸ ਵਿਅਕਤੀ ਨੇ ਪੇਸ਼ ਵੀ ਕਰ ਦਿੱਤਾ। ਸਭ ਕੁੱਝ ਟੀਮ ਦੇ ਖ਼ੁਫੀਆ ਕੈਮਰੇ 'ਚ ਕੈਦ ਹੋ ਰਿਹਾ ਸੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : 'ਕੈਨੇਡਾ' ਸਰਕਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਨੂੰ ਤਿਆਰ

PunjabKesari

ਡੰਮੀ ਗਾਹਕ ਇਕ ਘੰਟੇ ਬਾਅਦ ਆਉਣ ਦੀ ਗੱਲ ਕਹਿ ਕੇ ਵਾਪਸ ਆ ਗਿਆ। ਸੈਕਟਰ-47 ਦੀ ਮਾਰਕਿਟ 'ਚ ਚੱਲ ਰਹੇ ਹੇਅਰ ਡਾਟ ਕਾਮ ਨਾਕਾਮ ਸਪਾ ਸੈਂਟਰ 'ਚ ਵੀ ਜਿਸਮ ਫਿਰੋਸ਼ੀ ਹੋਣ ਦੀ ਸੂਚਨਾ ਮਿਲੀ ਸੀ, ਜਿੱਥੇ ਟੀਮ ਦੇ ਦੋ ਲੋਕ ਫਰਜ਼ੀ ਗਾਹਕ ਬਣ ਕੇ ਪਹੁੰਚੇ। ਸੈਲੂਨ 'ਚ ਜਾਂਦੇ ਹੀ ਸਾਹਮਣੇ ਦੋ ਦਲਾਲ ਅਤੇ ਤਿੰਨ ਕੁੜੀਆਂ ਮੌਜੂਦ ਸਨ। ਅਸੀਂ ਮਸਾਜ ਦੀ ਗੱਲ ਕੀਤੀ, ਜਿਸ ਦੇ 1000 ਰੁਪਏ ਦੱਸੇ ਗਏ ਅਤੇ ਆਪਣੀ ਪਸੰਦ ਦੀ ਕੁੜੀ ਤੋਂ ਮਸਾਜ ਕਰਵਾਉਣ ਦੀ ਛੋਟ ਦਿੱਤੀ ਗਈ। 'ਜਗ ਬਾਣੀ' ਦੀ ਟੀਮ ਦੇ ਫਰਜ਼ੀ ਗਾਹਕ ਨੇ ਵੀ ਹਲਕਾ ਜਿਹਾ ਵਿਚਾਰ ਕੀਤਾ ਤਾਂ ਦਲਾਲ ਸਿੱਧੇ ਸੌਦੇਬਾਜ਼ੀ ’ਤੇ ਉਤਰ ਆਇਆ।

ਇਹ ਵੀ ਪੜ੍ਹੋ : 'ਕੈਪਟਨ' ਦੀ ਪੰਜਾਬ ਦੇ ਕਿਸਾਨਾਂ ਨੂੰ ਖ਼ਾਸ ਅਪੀਲ, ਮੋਬਾਇਲ ਟਾਵਰਾਂ ਦੇ ਕੁਨੈਕਸ਼ਨ ਕੱਟਣ ਬਾਰੇ ਆਖੀ ਇਹ ਗੱਲ

ਇੱਕ ਕੁੜੀ ਦੇ 2 ਹਜ਼ਾਰ ਅਤੇ ਦੂਜੀ ਦੇ 3 ਹਜ਼ਾਰ ਦੱਸੇ, ਜਦੋਂ ਕਿ ਤੀਜੀ ਦੀ ਸਿਹਤ ਖ਼ਰਾਬ ਹੋਣ ਦੀ ਗੱਲ ਕਹੀ। ਡੰਮੀ ਗਾਹਕ ਨੇ 3 ਹਜ਼ਾਰ ਵਾਲੀ ਪਸੰਦ ਕੀਤੀ ਅਤੇ ਅੱਧੇ ਘੰਟੇ 'ਚ ਆਉਣ ਦੀ ਗੱਲ ਕਹਿ ਕੇ ਬਾਹਰ ਆ ਗਿਆ। ਚੰਡੀਗੜ੍ਹ ਦੇ ਸੈਕਟਰ-19 ਅਤੇ 47 'ਚ ਚੱਲ ਰਹੇ ਜਿਸਮ ਫਿਰੋਸ਼ੀ ਦੇ ਇਨ੍ਹਾਂ ਅੱਡਿਆਂ ਦਾ ਸਾਨੂੰ ਪਤਾ ਇੱਥੋਂ ਸਥਾਨਕ ਲੋਕਾਂ ਤੋਂ ਹੀ ਲੱਗਾ, ਜੋ ਇਸ ਸਭ ਤੋਂ ਪਰੇਸ਼ਾਨ ਹਨ। ਇਸ ਤਰ੍ਹਾਂ ਇਸ ਸਭ ਬਾਰੇ ਪੁਲਸ ਨੂੰ ਪਤਾ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ, ਜਿਸ ਤਰ੍ਹਾਂ ਨਾਲ ਇੱਥੇ ਖੁੱਲ੍ਹੇਆਮ ਮਸਾਜ ਅਤੇ ਸੈਲੂਨ ਸੈਂਟਰ ਦੇ ਨਾਂ ’ਤੇ ਦੇਹ ਵਪਾਰ ਹੋ ਰਿਹਾ ਹੈ, ਉਹ ਚੰਡੀਗੜ੍ਹ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਤਮਾਮ ਜਾਣਕਾਰੀ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ ਪਰ ਦੇਰ ਰਾਤ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਦੀ ਸੂਚਨਾ ਨਹੀਂ ਸੀ।
ਨੋਟ : ਚੰਡੀਗੜ੍ਹ 'ਚ ਮਸਾਜ ਸੈਂਟਰਾਂ ਦੀ ਆੜ ਹੇਠ ਚੱਲਦੇ ਦੇਹ ਵਪਾਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ
 


Babita

Content Editor

Related News