ਦੇਹ ਵਪਾਰ ਦਾ ਧੰਦਾ ਕਰਦਾ ਬੇਨਕਾਬ ਹੋਇਆ ਅਜਿਹਾ ਗਿਰੋਹ ਜਿਸ ਦੀ ਅਸਲੀਅਤ ਨੇ ਉਡਾਏ ਹੋਸ਼ (ਤਸਵੀਰਾਂ)

09/02/2015 8:27:17 PM

ਜਲੰਧਰ : ਮੰਗਲਵਾਰ ਨੂੰ ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਕੁੜੀਆਂ ਦੀ ਸਪਲਾਈ ਕਰਦੇ ਕਾਲੇ ਧੰਦੇ ਨੂੰ ਅੰਜਾਮ ਦਿੰਦਾ ਸੀ। ਇੰਨਾ ਹੀ ਨਹੀਂ ਇਸ ਦੌਰਾਨ ਹੈਰਾਨ ਕਰਦੀ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਇਹ ਗਿਰੋਹ ਲੜਕੀਆਂ ਨੂੰ ਗਾਹਕ ਕੋਲ ਸਪਲਾਈ ਕਰਦਾ ਸੀ ਤਾਂ ਲੁੱਕ ਕੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ ਜਾਂਦੀ ਅਤੇ ਬਾਅਦ ਵਿਚ ਇਸ ਵੀਡੀਓ ਦੇ ਆਧਾਰ ''ਤੇ ਬਲੈਕਮੇਲ ਕਰਕੇ ਮੋਟੀ ਰਕਮ ਵਸੂਲੀ ਜਾਂਦੀ। ਇਸ ਗਿਰੋਹ ਦਾ ਪਤਾ ਉਦੋਂ ਲੱਗਾ ਜਦੋਂ ਇਸ ਦੇ ਮੈਂਬਰ ਇਕ ਬੈਂਕ ਕਰਮਚਾਰੀ ਦੇ ਘਰ ਪਹੁੰਚ ਗਏ।
ਮੈਨੇਜਰ ਪਤਨੀ ਦੇ ਹੱਥ ''ਚ ਇਕ ਵੀਡੀਓ ਸੀ.ਡੀ. ਫੜਾ ਕੇ ਇਹ ਕਿਹਾ ਗਿਆ ਕਿ ਤੁਹਾਡੇ ਪਤੀ ਨੇ ਨੌਕਰੀ ਦੇਣ ਦੇ ਬਹਾਨੇ ''ਤੇ ਇਕ ਲੜਕੀ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਇਆ ਹੈ। ਉਨ੍ਹਾਂ ਇਸ ਮਾਮਲੇ ਨੂੰ ਦੱਬਣ ਲਈ 10 ਲੱਖ ਦੀ ਮੰਗ ਕੀਤੀ। ਬਾਅਦ ''ਚ ਪਤਾ ਲੱਗਾ ਕਿ ਮਾਮਲਾ ਕੁਝ ਹੋਰ ਹੀ ਹੈ। ਦਰਅਸਲ ਬੈਂਕ ਮੈਨੇਜਰ ਦੀ ਮੁਲਾਕਾਤ ਕੁਝ ਦਿਨ ਪਹਿਲਾਂ ਗਿਰੋਹ ਦੀ ਮਹਿਲਾ ਨਾਲ ਹੋਈ ਸੀ। ਉਦੋਂ ਮਹਿਲਾ ਨੇ ਕਿਹਾ ਕਿ ਕਦੇ ਲੜਕੀ ਚਾਹੀਦੀ ਹੈ ਤਾਂ ਦੱਸਣਾ, ਇਸ ਦੌਰਾਨ ਪਿਛਲੇ ਦੋ ਹਫਤੇ ਪਹਿਲਾਂ ਉਸ ਦਾ ਦੋਬਾਰਾ ਫੋਨ ਆਇਆ। ਮਹਿਲਾ ਨੇ ਕਿਹਾ ਕਿ ਇਕ ਪੂਜਾ ਨਾਂ ਦੀ ਲੜਕੀ ਹੈ ਜਿਹੜੀ ਫਤਿਹਪੁਰ ਰਹਿੰਦੀ ਹੈ ਚਾਹੀਦੀ ਹੈ ਤਾਂ ਦੱਸੋ। ਮਹਿਲਾ ਨੇ ਬੈਂਕ ਮੈਨੇਜਰ ਨੂੰ ਲੜਕੀ ਦਾ ਨੰਬਰ ਦੇ ਦਿੱਤਾ।
ਮੈਨੇਜਰ ਲੜਕੀ ਨੂੰ ਹੋਟਲ ''ਚ ਲੈ ਗਿਆ ਅਤੇ ਉਸ ਨੇ ਮੈਨੇਜਰ ਦੀ ਅਸ਼ਲੀਲ ਵੀਡੀਓ ਬਣਾ ਲਈ। ਹੌਲੀ-ਹੌਲੀ ਉਹ ਉਸ ਨੂੰ ਬਲੈਕਮੇਲ ਕਰਨ ਲੱਗੀ। ਮੈਨੇਜਰ ਨੇ ਇਸ ਨੂੰ ਸਿਰਫ ਧਮਕੀ ਸਮਝ ਕੇ ਟਾਲ ਦਿੱਤਾ। ਫਿਰ ਜਦੋਂ ਉਕਤ ਗਿਰੋਹ ਉਸ ਦੇ ਘਰ ਪਹੁੰਚ ਗਿਆ ਤਾਂ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਟ੍ਰੈਪ ਲਗਾ ਕੇ ਇਸ ਗਿਰੋਹ ਨੂੰ ਕਾਬੂ ਕਰ ਲਿਆ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

Content Editor

Related News