ਭੀਖ ਮੰਗਣ ਦੀ ਆੜ ''ਚ ਔਰਤਾਂ ਕਰਦੀਆਂ ਨੇ ਦੇਹ ਵਪਾਰ, 500 ਰੁਪਏ ''ਚ ਹੁੰਦਾ ਹੈ ਸੌਦਾ

Saturday, Feb 03, 2018 - 01:06 PM (IST)

ਭੀਖ ਮੰਗਣ ਦੀ ਆੜ ''ਚ ਔਰਤਾਂ ਕਰਦੀਆਂ ਨੇ ਦੇਹ ਵਪਾਰ, 500 ਰੁਪਏ ''ਚ ਹੁੰਦਾ ਹੈ ਸੌਦਾ

ਹਾਜੀਪੁਰ(ਜੋਸ਼ੀ)— ਹਾਜੀਪੁਰ ਅਤੇ ਨੇੜੇ ਦੇ ਖੇਤਰਾਂ 'ਚ ਬੀਤੇ ਲੰਬੇ ਸਮੇਂ ਤੋਂ ਪ੍ਰਵਾਸੀ ਔਰਤਾਂ ਨੂੰ ਅਕਸਰ ਭੀਖ ਮੰਗਦੇ ਦੇਖਿਆ ਜਾ ਸਕਦਾ ਹੈ। ਭੀਖ ਮੰਗਣ ਵਾਲੀਆਂ ਇਨ੍ਹਾਂ ਔਰਤਾਂ 'ਚੋਂ ਕੁਝ ਔਰਤਾਂ ਵੱਲੋਂ ਦੇਹ ਵਪਾਰ ਦਾ ਧੰਦਾ ਬਿਨਾਂ ਡਰ ਦੇ ਕੀਤਾ ਜਾ ਰਿਹਾ ਹੈ ਜਦਕਿ ਪ੍ਰਸ਼ਾਸਨ ਅਜੇ ਤੱਕ ਬੇਖਬਰ ਹੈ। ਹਾਜੀਪੁਰ, ਝੀਰ ਦਾ ਖੂਹ ਅਤੇ ਤਲਵਾੜਾ ਆਦਿ ਖੇਤਰਾਂ 'ਚ ਆ ਕੇ ਉਕਤ ਔਰਤਾਂ ਦੁਕਾਨਾਂ ਅਤੇ ਜਨਤਕ ਸਥਾਨਾਂ 'ਤੇ ਭੀਖ ਮੰਗਣ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਹਨ। 
ਉਂਝ ਤਾਂ ਹਰ ਰੋਜ਼ ਉਕਤ ਔਰਤਾਂ ਉਕਤ ਸ਼ਹਿਰਾਂ 'ਚ ਭੀਖ ਮੰਗਦੇ ਆਮ ਦੇਖੀਆਂ ਜਾਂਦੀਆਂ ਹਨ ਪਰ ਮੰਗਲਵਾਰ ਅਤੇ ਸ਼ਨੀਵਾਰ ਇਨ੍ਹਾਂ ਦੀ ਗਿਣਤੀ 'ਚ ਵਾਧਾ ਹੋ ਜਾਂਦਾ ਹੈ। ਸਵੇਰੇ ਹਾਜੀਪੁਰ ਅਤੇ ਹੋਰ ਖੇਤਰਾਂ 'ਚ ਇਹ ਪ੍ਰਵਾਸੀ ਔਰਤਾਂ ਆ ਕੇ ਭੀਖ ਮੰਗਦੀਆਂ ਹਨ, ਜਿਨ੍ਹਾਂ 'ਚੋਂ ਕੁਝ ਔਰਤਾਂ ਭੀਖ ਮੰਗਣ ਦੀ ਆੜ 'ਚ ਦੇਹ ਵਪਾਰ ਦੇ ਧੰਦੇ 'ਚ ਲੱਗੀਆਂ ਹੋਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਉਕਤ ਔਰਤਾਂ ਦੁਕਾਨਾਂ ਅਤੇ ਜਨਤਕ ਸਥਾਨਾਂ 'ਤੇ ਭੀਖ ਮੰਗਦੇ ਹੋਏ ਚਿਹਰੇ 'ਤੇ ਅਜਿਹੇ ਵੇਸਵਾ ਵਾਲੇ ਹਾਵ-ਭਾਵ ਬਣਾ ਕੇ ਸਾਹਮਣੇ ਵਾਲੇ ਪੁਰਸ਼ ਨੂੰ ਆਕਰਸ਼ਿਤ ਕਰਕੇ ਉਸ ਨਾਲ ਜਿਸਮਫਿਰੋਸ਼ੀ ਦਾ ਸੌਦਾ ਕਰਦੀਆਂ ਹਨ। ਇਹ ਸੌਦਾ 100 ਤੋਂ 500 ਰੁਪਏ ਤੱਕ 'ਚ ਤੈਅ ਹੁੰਦਾ ਹੈ। ਜੇਕਰ ਗਾਹਕ ਦੇ ਕੋਲ ਪੈਸੇ ਲੈ ਕੇ ਸਿਰਫ ਅੰਗ ਪ੍ਰਦਰਸ਼ਨ ਕਰਨ 'ਤੇ ਹੀ ਉਤਾਰੂ ਹੋ ਜਾਂਦੀ ਹੈ। ਹੋਰ ਸੂਬਿਆਂ ਤੋਂ ਆ ਕੇ ਕੰਢੀ ਖੇਤਰ ਦੇ ਨੇੜੇ ਚੱਲ ਰਿਹਾ ਉਕਤ ਦੇਹ ਵਪਾਰ ਦਾ ਧੰਦਾ ਪੁਰਸ਼ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਵੱਲ ਤੇਜ਼ੀ ਨਾਲ ਆਕਰਸ਼ਿਤ ਕਰਦਾ ਜਾ ਰਿਹਾ ਹੈ ਜੋ ਭਵਿੱਖ 'ਚ ਸਮਾਜ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਉਕਤ ਭੀਖ ਮੰਗਣ ਵਾਲੀਆਂ ਮਹਿਲਾਵਾਂ ਜੇਕਰ ਏਡਜ਼ ਅਤੇ ਹੋਰ ਹਾਨੀਕਾਰਕ ਬੀਮਾਰੀਆਂ ਨਾਲ ਗ੍ਰਸਤ ਹੋਈਆਂ ਤਾਂ ਕੰਢੀ ਖੇਤਰ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਬੀਮਾਰੀਆਂ ਦੀ ਜਕੜ 'ਚ ਆਉਂਦੇ ਦੇਰ ਨਹੀਂ ਲੱਗੇਗੀ। ਸਥਾਨਕ ਲੋਕਾਂ ਨੇ ਪੁਲਸ ਅਤੇ ਪ੍ਰਸ਼ਾਸਨ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਖੇਤਰ 'ਚ ਫੈਲਦੀ ਜਾ ਰਹੀ ਉਕਤ ਗੰਦਗੀ ਨੂੰ ਜਲਦੀ ਸਾਫ ਕੀਤਾ ਜਾਵੇ।


Related News