ਪੰਜਾਬੀ ਕੁੜੀਆਂ ਤੋਂ ਜ਼ਬਰੀ ਕਰਵਾਉਂਦੇ ਸੀ ''ਗੰਦਾ ਧੰਦਾ'', ਜਿਸਮ ''ਤੇ ਮਾਰਦੇ ਸੀ ਗਰਮ ਚਿਮਟੇ, ਭੱਜੀ ਕੁੜੀ ਨੇ ਕੀਤਾ ਖ਼ੁਲਾਸਾ

Tuesday, Sep 22, 2020 - 10:08 AM (IST)

ਪੰਜਾਬੀ ਕੁੜੀਆਂ ਤੋਂ ਜ਼ਬਰੀ ਕਰਵਾਉਂਦੇ ਸੀ ''ਗੰਦਾ ਧੰਦਾ'', ਜਿਸਮ ''ਤੇ ਮਾਰਦੇ ਸੀ ਗਰਮ ਚਿਮਟੇ, ਭੱਜੀ ਕੁੜੀ ਨੇ ਕੀਤਾ ਖ਼ੁਲਾਸਾ

ਪਟਿਆਲਾ (ਬਲਜਿੰਦਰ) : ਪਟਿਆਲਾ ਦੀਆਂ ਕੁੜੀਆਂ ਨੂੰ ਕੋਲਕਾਤਾ ’ਚ ਆਰਕੈਸਟਰਾ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਉੱਥੇ ਜਿਸਮ ਫਿਰੋਸ਼ੀ ਵਰਗਾ ਗੰਦਾ ਧੰਦਾ ਕਰਵਾਇਆ ਜਾਂਦਾ ਸੀ। ਇਹ ਖ਼ੁਲਾਸਾ ਇਸ ਗਿਰੋਹ ਦੇ ਚੁੰਗਲ ’ਚੋਂ ਡੇਢ ਸਾਲ ਬਾਅਦ ਭੱਜ ਕੇ ਆਈ ਕੁੜੀ ਵੱਲੋਂ ਕੀਤਾ ਗਿਆ ਹੈ। ਕੁੜੀ ਨੇ ਪਟਿਆਲਾ ਪਹੁੰਚ ਕੇ ਸਾਰੀ ਕਹਾਣੀ ਪੁਲਸ ਨੂੰ ਦੱਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗੋਲੀਆਂ ਦੀ ਵਾਛੜ ਕਰਦਿਆਂ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

ਥਾਣਾ ਸਿਵਲ ਲਾਈਨ ਦੀ ਪੁਲਸ ਨੇ ਇਸ ਮਾਮਲੇ ’ਚ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਇਕ ਪਟਿਆਲਾ ਦੇ ਤਫੱਜ਼ਲਪੁਰਾ ਦਾ ਰਹਿਣ ਵਾਲਾ ਓਮ ਪ੍ਰਕਾਸ਼ ਪੁੱਤਰ ਚੰਦਰ ਭਾਨ ਅਤੇ ਦੂਜਾ ਕੋਲਕਾਤਾ ਦੀ ਨੈਨਸੀ ਉਰਫ ਨੈਨਾ ਗਿੱਲ ਵਾਸੀ ਰਾਜਾ ਘਾਟ ਰੋਡ ਜੋੜਾ ਮੰਦਿਰ, ਨਿਊ ਨਰਸਿੰਗ ਹੋਮ ਸੂਰਿਆ ਅਪਾਰਟਮੈਂਟ ਕੋਲਕਾਤਾ ਸ਼ਾਮਲ ਹਨ।

ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਬੇਇੱਜ਼ਤੀ ਡਰੋਂ ਨਹਿਰ 'ਚ ਮਾਰੀ ਛਾਲ

ਉਨ੍ਹਾਂ ਖਿਲਾਫ 370, 370 ਏ, 342, 323, 506, 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ 24 ਸਤੰਬਰ ਤੱਕ ਉਸ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲਣ ਦਾ ਮਾਮਲਾ, ਪੋਸਟਮਾਰਟਮ 'ਚ ਹੋਇਆ ਵੱਡਾ ਖ਼ੁਲਾਸਾ

ਇਸ ਮਾਮਲੇ ’ਚ 23 ਸਾਲਾ ਕੁੜੀ ਨੇ ਦੱਸਿਆ ਕਿ ਉਸ ਦੇ ਘਰ ’ਚ ਪੈਸਿਆਂ ਦੀ ਘਾਟ ਕਾਰਣ ਓਮ ਪ੍ਰਕਾਸ਼ ਕੋਲ ਆਰਕੈਸਟਰਾ ’ਚ ਕੰਮ ਕਰਨ ਲੱਗ ਪਈ, ਜਿਥੇ ਪੈਸੇ ਘੱਟ ਮਿਲਦੇ ਸਨ ਤਾਂ ਓਮ ਪ੍ਰਕਾਸ਼ ਕਹਿਣ ਲੱਗ ਪਿਆ ਕਿ ਕੋਲਕਾਤਾ ’ਚ ਆਰਕੈਸਟਰਾ ’ਚ ਜ਼ਿਆਦਾ ਪੈਸੇ ਮਿਲਦੇ ਹਨ ਤਾਂ ਲਗਭਗ ਡੇਢ ਸਾਲ ਪਹਿਲਾਂ ਓਮ ਪ੍ਰਕਾਸ਼ ਨੇ ਉਸ ਨੂੰ ਨੈਨਾ ਗਿੱਲ ਕੋਲ ਕੋਲਕਾਤਾ ਭੇਜ ਦਿੱਤਾ। ਉੱਥੇ ਪਹਿਲਾਂ ਤਾਂ ਨੈਨਾ ਗਿੱਲ ਠੀਕ ਰਹੀ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ 'ਚ ਤੜਕਸਾਰ ਵਾਪਰੀ ਮੰਦਭਾਗੀ ਘਟਨਾ, CCTV ਫੁਟੇਜ ਦੇਖ ਭੜਕ ਉੱਠੀਆਂ ਸੰਗਤਾਂ

ਇਸ ਤੋਂ ਬਾਅਦ ਉਸ ਤੋਂ ਜ਼ਬਰਦਸਤੀ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਣ ਲੱਗ ਪਈ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਨੈਨਾ ਗਿੱਲ ਨੇ ਉਸ ਨੂੰ ਤਸੀਹੇ ਦੇਣ ਸ਼ੁਰੂ ਕਰ ਦਿੱਤੇ। ਉਸ ਦੇ ਜਿਸਮ ’ਤੇ ਗਰਮ ਚਿਮਟੇ ਲਾਏ ਗਏ। ਉਸ ਨੂੰ 10 ਕੁੜੀਆਂ ਨਾਲ ਇਕ ਕਮਰੇ ’ਚ ਰੱਖਦੀ ਸੀ ਅਤੇ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਸੀ। ਹੁਣ ਕਿਸੇ ਤਰ੍ਹਾਂ ਉਹ ਮੌਕਾ ਪਾ ਕੇ ਉਥੇ ਭੱਜ ਆਈ ਹੈ। ਪੁਲਸ ਨੇ ਕੇਸ ਦਰਜ ਕਰ ਕੇ ਇਸ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ।


 


                                             


author

Babita

Content Editor

Related News