ਸ਼ਹਿਰ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਮੁੜ ਬੰਦ, ਮੁਲਾਜ਼ਮਾਂ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

Monday, Jan 08, 2018 - 06:02 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦਾ ਸੀਵਰੇਜ ਟ੍ਰੀਟਮੈਂਟ ਪਲਾਟ ਤਿੰਨ ਦਿਨਾਂ ਤੋਂ ਬੰਦ ਹੋਣ ਕਾਰਨ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਵਿਭਾਗ ਵੱਲੋਂ ਸਿੱਧਾ ਡਰੇਨ 'ਚ ਪਾਉਣ ਕਾਰਨ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ,|ਜਿਸ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਉਥੇ ਪਲਾਟ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਵੀ ਤਨਖਾਹ ਨਾ ਦੇਣ ਕਾਰਨ ਪਲਾਂਟ ਅੰਦਰ ਧਰਨਾ ਦੇ ਕੇ ਕੰਪਨੀ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ 2014 'ਚ ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀਵਰੇਜ ਟ੍ਰੀਟਮੈਂਟ ਪਲਾਟ ਜੋ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਸਾਫ ਸੁਥਰਾ ਕਰਕੇ ਨੇੜੇ ਡਰੇਨ 'ਚ ਨਿਕਾਸੀ ਦਾ ਕੰਮ ਕਰਦਾ ਸੀ। ਇਸ ਪਲਾਟ ਦੀ ਜ਼ਿੰਮੇਵਾਰੀ ਵਿਭਾਗ ਵੱਲੋਂ ਇਕ ਪ੍ਰਾਇਵੇਟ ਕੰਪਨੀ ਨੂੰ ਸੌਂਪੀ ਗਈ ਸੀ ਜੋ ਰੋਜ਼ਾਨਾ 6 ਲੱਖ ਲੀਟਰ 3 ਐੱਮ.ਬੀ.ਆਰ ਅਧੀਨ ਸੀਵਰੇਜ ਦੇ ਪਾਣੀ ਦੀ ਸਫਾਈ ਕਰਕੇ ਡਰੇਨ 'ਚ ਪਾਉਦੀ ਸੀ|ਪਰ ਦੂਸਰੀ ਵਾਰ ਅਚਾਨਕ ਟ੍ਰੀਟਮੈਂਟ ਪਲਾਟ ਬੰਦ ਹੋਣ ਕਾਰਨ ਸ਼ਹਿਰ ਦੇ ਸੀਵਰੇਜ ਦੀ ਨਿਕਾਸੀ ਦਾ ਸਿਸਟਮ ਇੱਕ ਦਮ ਠੱਪ ਹੋ ਗਿਆ। ਜਿਸ ਕਾਰਨ ਅਸਿੱਧੇ ਤੌਰ ਤੇ ਸੀਵਰੇਜ ਦਾ ਪਾਣੀ ਡਰੇਨ 'ਚ ਪਾਇਆ ਜਾ ਰਿਹਾ ਹੈ।
ਕੀ ਕਹਿਣਾ ਹੈ ਸੰਬੰਧਤ ਵਿਭਾਗ ਦੇ ਐੱਸ. ਡੀ.ਓ. ਦਾ : 
ਵਿਭਾਗ ਦੇ ਐੱਸ. ਡੀ. ਓ. ਰਾਕੇਸ਼ ਕੁਮਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਟ੍ਰੀਟਮੈਂਟ ਪਲਾਂਟ ਨੂੰ ਪ੍ਰਾਇਵੇਟ ਕੰਪਨੀ ਦੇ ਹਵਾਲੇ ਕੀਤਾ ਹੋਇਆ ਹੈ।|ਜਿਨ੍ਹਾਂ ਦੀ ਬੈਂਕ ਗਾਰੰਟੀ ਖਤਮ ਹੋ ਚੁੱਕੀ ਹੈ ਇਸ ਕਰਕੇ ਵਿਭਾਗ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪਲਾਂਟ ਨੂੰ ਚਾਲੂ ਕਰਨ ਲਈ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ। 
ਕੀ ਕਹਿਣਾ ਹੈ ਧਰਨੇ ਤੇ ਬੈਠੇ ਮੁਲਾਜ਼ਮਾਂ ਦਾ :  
ਪੀ. ਡਬਲਿਯੂ. ਡੀ. ਕਰਮਚਾਰੀ ਵਰਕਰ ਯੂਨੀਅਨ ਦੇ ਆਗੂ ਕੁਲਦੀਪ ਕੁਮਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਟ੍ਰੀਟਮੈਂਟ ਪਲਾਂਟ 'ਚ ਕੰਮ ਕਰਦੇ ਅੱਠ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆ ਤੋਂ ਕੰਪਨੀ ਵੱਲੋਂ ਤਨਖਾਹ ਨਹੀਂ ਦਿੱਤੀ ਗਈ। ਜਿਸ ਕਾਰਨ ਅੱਜ ਮੁਲਾਜ਼ਮਾਂ ਵੱਲੋਂ ਤਨਖਾਹ ਨਾ ਮਿਲਣ ਕਾਰਨ ਧਰਨੇ ਤੇ ਬੈਠ ਕੇ ਸਰਕਾਰ ਅਤੇ ਕੰਪਨੀ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਧਰਨੇ ਤੇ ਬੈਠੇ ਓਪਰੇਟਰ ਸ਼ਿਵਚਰਨ ਕੁਮਾਰ, ਹਰਭਜਨ ਸਿੰਘ, ਜਗਸੀਰ ਸਿੰਘ ਹੈਲਪਰ, ਜਗਸੀਰ ਸਿੰਘ ਓਪਰੇਟਰ, ਸੁਖਵਿੰਦਰ ਸਿੰਘ, ਹੈਪੀ ਸਿੰਘ ਆਦਿ ਹਾਜ਼ਰ ਸਨ। 
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ : 
ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੁਲਾਜ਼ਮਾਂ ਨੇ ਮੁਸ਼ਕਲਾਂ ਦੇ ਹੱਲ ਸੰਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਟ੍ਰੀਟਮੈਂਟ ਪਲਾਂਟ ਦੀ ਆੜ 'ਚ ਸ਼ਹਿਰ ਦੇ ਲੋਕਾਂ ਦਾ ਮਨੁੱਖੀ ਘਾਣ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਿੱਧੀ ਨਿਕਾਸੀ ਪਲਾਂਟ ਦੇ ਨਾਲ ਲੱਗਦੇ ਹਿੱਸੇ 'ਚ ਵਸਦੇ ਲੋਕਾਂ ਲਈ ਘਾਤਕ ਹੈ ਉੱਥੇ ਹੀ ਡਰੇਨ 'ਚ ਪਾਇਆ ਜਾ ਰਿਹਾ ਗੰਦਾ ਪਾਣੀ ਪਸ਼ੂ-ਪੰਛੀਆਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।


Related News