ਪਵਿੱਤਰ ਸ਼ਹਿਰ ਅੰਦਰ ਥਾਂ-ਥਾਂ ਸੀਵਰੇਜ ਜਾਮ, ਲੋਕ ਪ੍ਰੇਸ਼ਾਨ

Tuesday, Jun 12, 2018 - 05:47 AM (IST)

ਪਵਿੱਤਰ ਸ਼ਹਿਰ ਅੰਦਰ ਥਾਂ-ਥਾਂ ਸੀਵਰੇਜ ਜਾਮ, ਲੋਕ ਪ੍ਰੇਸ਼ਾਨ

ਸੁਲਤਾਨਪੁਰ ਲੋਧੀ, (ਅਸ਼ਵਨੀ)- ਸ੍ਰੀ ਗੁਰੂ ਨਾਨਕ ਦੇ ਜੀ ਦੀ ਚਰਨ ਛੋਹ ਧਰਤੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਅੰਦਰ ਥਾਂ-ਥਾਂ ਸੀਵਰੇਜ ਜਾਮ ਹੋਣ ਨਾਲ ਲੋਕ ਪ੍ਰੇਸ਼ਾਨ ਹਨ ਤੇ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਪੱਕੇ ਤੌਰ ਤੇ ਛੁਟਕਾਰਾ ਦਵਾਇਆ ਜਾਵੇ। 
PunjabKesari
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਦਿਹਾੜਾ 2019 ਨੂੰ ਆ ਰਿਹਾ ਹੈ। ਉਸ ਤੋਂ ਪਹਿਲਾਂ ਇਸੇ ਵਰ੍ਹੇ ਗੁਰੂ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਆਉਣ ਨੂੰ ਕੁਝ ਮਹੀਨੇ ਬਾਕੀ ਬਚੇ ਹਨ ਪਰ ਸ਼ਹਿਰ ਅੰਦਰ ਸਫਾਈ ਤੇ ਸੀਵਰੇਜ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਦਿਖਾਈ ਨਹੀਂ ਦੇ ਰਿਹਾ ਹੈ। ਇਕ ਇਹ ਕਾਰਨ ਹੈ ਕਿ ਸ਼ਹਿਰ ਅੰਦਰ ਆਏ ਦਿਨ ਸੀਵਰੇਜ ਬੰਦ ਹੋ ਜਾਣ ਕਾਰਨ ਗੰਦੇ ਪਾਣੀ ਰਾਹਾਂ 'ਤੇ ਜਮ੍ਹਾ ਹੋ ਜਾਂਦਾ ਹੈ। ਸੋਮਵਾਰ ਜਦ ਜਗ ਬਾਣੀ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਰੇਲਵੇ ਸਟੇਸ਼ਨ ਰੋਡ 'ਤੇ ਐੱਮ. ਡੀ. ਸਕੂਲ ਦੇ ਬਾਹਰ ਸੀਵਰੇਜ ਦੇ ਗੰਦੇ ਪਾਣੀ ਦਾ ਛੱਪੜ ਵੇਖਣ ਨੂੰ ਮਿਲਿਆ। ਉਥੋਂ ਲੰਘ ਰਹੇ ਸ਼ਿਵ ਭਗਤ ਰਿੰਕੂ ਨੇ ਦੱਸਿਆ ਕਿ ਉਹ ਐੱਮ. ਡੀ. ਸਕੂਲ ਅੰਦਰ ਪੁਰਾਤਨ ਸ਼ਿਵ ਮੰਦਰ 'ਚ ਪੂਜਾ ਅਰਚਨਾ ਕਰਨ ਜਾ ਰਿਹਾ ਹੈ ਪਰ ਮੰਦਰ ਦੇ ਰਾਹ ਮੂਹਰੇ ਖੜ੍ਹੇ ਇਸ ਗੰਦੇ ਪਾਣੀ ਕਾਰਨ ਉਹ ਪੂਜਾ ਵਾਸਤੇ ਅੰਦਰ ਨਹੀਂ ਜਾ ਸਕੇਗਾ। ਮੋਰੀ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਮੁਹੱਲੇ ਅੰਦਰ ਰਾਹ 'ਤੇ ਪਾਣੀ ਖੜ੍ਹੇ ਰਹਿਣ ਦੀ ਸਮੱਸਿਆ ਨਾਲ ਉਹ ਲਗਾਤਾਰ ਜੂਝ ਰਹੇ ਹਨ ਪਰ ਨਾ ਹੀ ਅਕਾਲੀ-ਭਾਜਪਾ ਸਰਕਾਰ ਤੇ ਨਾ ਹੀ ਹੁਣ ਦੀ ਕਾਂਗਰਸ ਸਰਕਾਰ ਇਸ ਸਮੱਸਿਆ ਤੋਂ ਉਨ੍ਹਾਂ ਨੂੰ ਛੁਟਕਾਰਾ ਦੇ ਸਕੀ ਹੈ। ਰੇਲਵੇ ਰੋਡ ਦੇ ਬਹੁਤ ਹੀ ਮੰਦਰ ਗੱਦੀ ਵਾਲਾ ਮੁਹੱਲਾ ਠਾਕਰਾ ਦੇ ਕੋਲ ਤੇ ਮੰਦਰ ਸਿੰਘ ਭਵਾਨੀ ਦੇ ਨੇੜੇ ਰੋਜ਼ਾਨਾ ਗੰਦਗੀ ਦੇ ਢੇਰ ਆਮ ਲੋਕਾਂ ਨੂੰ ਤਾਂ ਵੇਖਣ ਨੂੰ ਮਿਲ ਰਹੇ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਸਬੰਧੀ ਸ਼ਹਿਰ ਵਾਸੀਆਂ ਦੇ ਮਨਾਂ ਅੰਦਰ ਅਨੇਕਾਂ ਸੁਆਲ ਹਨ। ਜਦੋਂ ਇਸ ਬਾਰੇ ਨਗਰ ਕੌਂਸਲ ਦੇ ਈ. ਓ. ਤੇਜਿੰਦਰ ਸਿੰਘ ਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਤੋਂ ਲੋਕਾਂ ਨੂੰ ਜਲਦ ਛੁਟਕਾਰਾ ਦਿਵਾਇਆ ਜਾਵੇਗਾ।


Related News