ਸੇਵਾ ਕੇਂਦਰ ਦੇ ਸਟਾਫ਼ ''ਤੇ ਭ੍ਰਿਸ਼ਟਾਚਾਰ ਦੇ ਦੋਸ਼, ਡਿਪਟੀ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ

Wednesday, Nov 25, 2020 - 04:48 PM (IST)

ਸੇਵਾ ਕੇਂਦਰ ਦੇ ਸਟਾਫ਼ ''ਤੇ ਭ੍ਰਿਸ਼ਟਾਚਾਰ ਦੇ ਦੋਸ਼, ਡਿਪਟੀ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ

ਲੁਧਿਆਣਾ (ਸੰਨੀ) : ਇੱਥੇ ਜੀ. ਕੇ. ਵਿਹਾਰ ਮਾਣਕਵਾਲ ਦੇ ਰਹਿਣ ਵਾਲੇ ਆਰ. ਟੀ. ਆਈ. ਐਕਟੀਵਿਸਟ ਸਤਨਾਮ ਸਿੰਘ ਧਵਨ ਨੇ ਮਿੰਨੀ ਸਕੱਤਰੇਤ ਸਥਿਤ ਸੇਵਾ ਕੇਂਦਰ ਦੇ ਸਟਾਫ਼ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਡਾਕ ਜ਼ਰੀਏ ਭੇਜੀ ਹੈ। ਸ਼ਿਕਾਇਤ ਪੱਤਰ ਦੇ ਮੁਤਾਬਕ ਸੇਵਾ ਕੇਂਦਰਾਂ 'ਚ ਲਰਨਿੰਗ ਡਰਾਈਵਿੰਗ ਲਾਈਸੈਂਸ ਬਣਾਉਣ ਦਾ ਕੰਮ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਹੀ ਇਕ ਬਿਨੈਕਾਰ ਜੋ ਸਤੰਬਰ ਮਹੀਨੇ 'ਚ ਟੈਸਟ 'ਚ ਫੇਲ੍ਹ ਹੋ ਗਿਆ ਸੀ ਪਰ ਬੀਤੀ 24 ਨਵੰਬਰ ਨੂੰ ਸੇਵਾ ਕੇਂਦਰ ਦੇ ਸਟਾਫ਼ ਨੇ ਉਸ ਦਾ ਟੈਸਟ ਪਾਸ ਕਰ ਦਿੱਤਾ, ਜਦੋਂ ਕਿ ਬਿਨੈਕਾਰ ਮੌਕੇ 'ਤੇ ਹਾਜ਼ਰ ਨਹੀਂ ਸੀ। ਧਵਨ ਨੇ ਸਾਰੇ ਕੇਸ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


author

Babita

Content Editor

Related News