ਵੱਖ ਰਹਿ ਰਹੀ ਪਤਨੀ ਨੇ ਪਤੀ ''ਤੇ ਲਾਇਆ ਜਬਰ-ਜ਼ਨਾਹ ਦਾ ਦੋਸ਼

09/08/2017 7:09:01 AM

ਫਗਵਾੜਾ, (ਜਲੋਟਾ)— ਫਗਵਾੜਾ ਦੇ ਪਿੰਡ ਚਹੇੜ ਵਿਚ ਪਤੀ ਤੋਂ ਵੱਖ ਰਹਿ ਰਹੀ ਉਸਦੀ ਪਤਨੀ ਨੇ ਕਥਿਤ ਤੌਰ 'ਤੇ ਆਪਣੇ ਪਤੀ 'ਤੇ ਉਸਦੇ ਘਰ ਵਿਚ ਵੜ ਕੇ ਉਸ ਨਾਲ ਜਬਰ-ਜ਼ਨਾਹ ਦੇ ਦੋਸ਼ ਵਿਚ ਪੁਲਸ ਚੌਕੀ ਚਹੇੜ ਵਿਚ ਕੇਸ ਦਰਜ ਕਰਵਾਇਆ ਹੈ। ਉਸਦਾ ਪਤੀ ਉਸ ਨਾਲ ਜਾਨਵਰਾਂ ਦੀ ਤਰ੍ਹਾਂ ਕੁੱਟਮਾਰ ਕਰਦਾ ਸੀ, ਜਿਸ ਕਾਰਨ ਇਕ ਦਿਨ ਉਹ ਆਪਣੇ ਸਹੁਰਾ ਘਰ ਛੱਡ ਕੇ ਹਮੇਸ਼ਾ ਲਈ ਪਿੰਡ ਚਹੇੜ ਵਿਚ ਆਪਣੇ ਪੇਕੇ ਘਰ ਆ ਗਈ। ਇਸ ਦੌਰਾਨ ਮਾਤਾ-ਪਿਤਾ ਨੇ ਉਸਨੂੰ ਪਿੰਡ ਵਿਚ ਹੀ ਵੱਖਰਾ ਘਰ ਬਣਵਾ ਦਿੱਤਾ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਉਸਦੇ ਪਤੀ ਨੇ ਉਸ ਨਾਲ ਘਰ ਵਿਚ ਵੜ ਕੇ ਦੁਸ਼ਕਰਮ ਕੀਤਾ ਸੀ, ਜਿਸ ਨਾਲ ਉਹ ਗਰਭਵਤੀ ਹੋ ਗਈ। ਇੰਨਾ ਹੀ ਨਹੀਂ 31 ਅਗਸਤ ਨੂੰ ਫਿਰ ਉਸਦੇ ਪਤੀ ਨੇ ਉਸਦੇ ਘਰ ਵਿਚ ਜ਼ਬਰਦਸਤੀ ਵੜ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਉਸਦੇ ਪਤੀ ਜਿਸਦੀ ਪਛਾਣ ਸੰਨੀ ਪੁੱਤਰ ਕਮਲ ਕੁਮਾਰ ਵਾਸੀ ਪਿੰਡ ਖੋਜਾ ਪੁਲਸ ਥਾਣਾ ਰਾਹੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖਬਰ ਲਿਖੇ ਜਾਣ ਤਕ ਦੋਸ਼ੀ ਪਤੀ ਸੰਨੀ ਪੁਲਸ ਗ੍ਰਿਫਤ ਵਿਚੋਂ ਬਾਹਰ ਸੀ। 


Related News