ਸੈਲਰ ਮਾਲਕਾਂ ਦੀ ਕਰੋੜਾਂ ਰੁਪਏ ਦੀ ਲੈਵੀ ਸਕਿਓਰਿਟੀ ਹੋਵੇਗੀ ਵਾਪਸ: ਤਰਸੇਮ ਸੈਣੀ
Thursday, Sep 30, 2021 - 09:24 PM (IST)
ਪਟਿਆਲਾ(ਬਲਜਿੰਦਰ)- ਆਲ ਇੰਡੀਆ ਅਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਰਾਈਸ ਮਿਲਰਜ਼ ਦੀ ਇੱਕ ਵੱਡੀ ਮੰਗ ਨੂੰ ਫੂਡ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੀਟਿੰਗ ਕਰ ਕੇ ਮਨਵਾ ਲਿਆ। ਪ੍ਰਧਾਨ ਸੈਣੀ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸੈਲਰ ਮਾਲਕਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿਚ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਸੰਜੇ ਭੂਤ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ, ਬਾਘਾ ਪੁਰਾਣਾ ਦੇ ਪ੍ਰਧਾਨ ਰਜਿੰਦਰ ਕੁਮਾਰ ਬੰਸੀ ਵੀ ਸ਼ਾਮਲ ਸਨ। ਜਿਸ ਵਿਚ ਰਾਈਸ ਮਿਲਰਜ਼ ਵੱਲੋਂ ਫੂਡ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਨਮਾਨਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ਕਾਰ ਅਤੇ ਟਰੱਕ ਦੀ ਟੱਕਰ ’ਚ ਏ. ਐੱਸ. ਆਈ. ਦੀ ਮੌਤ, 3 ਬੱਚਿਆਂ ਸਮੇਤ 4 ਜ਼ਖ਼ਮੀ
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਮੰਤਰੀ ਸਾਹਿਬ ਨੇ ਪੰਜਾਬ ਦੇ ਰਾਈਸ ਮਿਲਰਜ਼ ਦੀ ਵੱਡੀ ਮੰਗ ਲੈਵੀ ਸਕਿਓਰਿਟੀ ਵਾਪਸ ਕਰਨੀ ਮੰਨ ਲਈ ਹੈ। ਇਸ ਵਾਰ ਦਾ ਸੀਜਨ ਲਗਾਉਣ ਤੋਂ ਬਾਅਦ ਕਰੋੜਾਂ ਰੁਪਏ ਦੀ ਲੈਵੀ ਸਕਿਓਰਿਟੀ ਵਾਪਸ ਕਰ ਦਿੱਤੀ ਜਾਵੇਗੀ ਅਤੇ ਇਸ ਵਾਰ ਲੈਵੀ ਸਕਿਓਰਿਟੀ ਨਹੀਂ ਲਈ ਜਾਵੇਗੀ। ਇਥੇ ਦੱਸਣਯੋਗ ਹੈ ਕਿ ਰਾਈਸ ਮਿਲਰਜ਼ ਨੂੰ ਪਿਛਲੇ ਦੋ ਸਾਲਾਂ ਤੋਂ ਲੈਵੀ ਸਕਿਓਰਿਟੀ ਵਾਪਸ ਨਹੀਂ ਮਿਲੀ ਸੀ। ਇਸ ਨਾਲ ਹਰ ਸੈਲਰ ਮਾਲਕ ਨੂੰ ਲੱਖਾਂ ਰੁਪਏ ਦਾ ਲਾਭ ਹੋਵੇਗਾ। ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਸੈਲਰ ਮਾਲਕਾਂ ਨੂੰ ਮੀਲਿੰਗ ਪਾਲਿਸੀ ਵਿਚ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਇਹ ਵੀ ਭਰੋਸਾ ਮਿਲਿਆ ਹੈ ਕਿ ਸੈਲਰ ਮਾਲਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਬਾਰਦਾਨਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਅਜੋਕੇ ਯੁੱਗ ’ਚ ਔਰਤ ਹੀ ਅੋਰਤ ਦੀ ਦੁਸ਼ਮਣ : ਮਨੀਸ਼ਾ ਗੁਲਾਟੀ
ਪ੍ਰਧਾਨ ਸੈਣੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ ਐਫ.ਸੀ.ਆਈ. ਦੇ ਗੋਦਾਮਾਂ ਵਿਚ ਚੌਲ ਸਟੋਰ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਸਪੇਸ ਮੁਹੱਈਆ ਕਰਵਾਈ ਜਾਵੇ। ਦੂਜਾ ਐਫ.ਸੀ.ਆਈ. ਦਾ ਸੀਜਨ ਲੰਬਾ ਚਲਦਾ ਹੈ, ਇਸ ਲਈ ਜੇਕਰ ਕੋਈ ਸੈਲਰ ਮਾਲਕ ਚੌਲ ਕੁੱਟ ਕੇ ਰੱਖ ਲੈਂਦਾ ਹੈ ਤਾਂ ਉਸ ’ਤੇ ਵਿਆਜ ਨਾ ਪਾਇਆ ਜਾਵੇ। ਇੰਨਾਂ ਹੀ ਨਹੀਂ ਪਿਛਲੇ ਸਾਲ ਦਾ ਵਿਆਜ ਵੀ ਮੁਆਫ ਕਰ ਦਿੱਤਾ ਗਿਆ ਹੈ। ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਫੂਲ ਸਪਲਾਈ ਮੰਤਰੀ ਨੇ ਇਹ ਵੀ ਬਾਹਰਲੇ ਰਾਜਾਂ ਤੋਂ ਝੋਨਾ ਅਤੇ ਚੌਲ ਮੰਗਵਾਉਣ ’ਤੇ ਸਖਤੀ ਵਰਤੀ ਜਾਵੇਗੀ। ਇਸ ਪ੍ਰਧਾਨ ਸੈਣੀ ਸਾਰੇ ਸੈਲਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਤੋਂ ਝੋਨਾ ਮੰਗਵਾਉਣ ਦਾ ਰਿਸਕ ਨਾ ਲੈਣ।