ਘਰ ''ਚ ਦਾਖ਼ਲ ਹੋਏ ਮੁੰਡਾ-ਕੁੜੀ ਨੂੰ ਵੇਖ ਲੋਕਾਂ ਨੇ ਬੁਲਾਈ ਪੁਲਸ, ਬਾਅਦ ''ਚ ਹੈਰਾਨ ਕਰਦਾ ਨਿਕਲਿਆ ਪੂਰਾ ਮਾਮਲਾ

Sunday, Sep 03, 2023 - 06:37 PM (IST)

ਘਰ ''ਚ ਦਾਖ਼ਲ ਹੋਏ ਮੁੰਡਾ-ਕੁੜੀ ਨੂੰ ਵੇਖ ਲੋਕਾਂ ਨੇ ਬੁਲਾਈ ਪੁਲਸ, ਬਾਅਦ ''ਚ ਹੈਰਾਨ ਕਰਦਾ ਨਿਕਲਿਆ ਪੂਰਾ ਮਾਮਲਾ

ਜਲੰਧਰ (ਵਰੁਣ)–ਸ਼ਿਵ ਨਗਰ ਵਿਖੇ ਮੁਹੱਲਾ ਨਿਵਾਸੀਆਂ ਨੇ ਇਕ ਘਰ ਵਿਚ ਦਾਖ਼ਲ ਹੋਏ ਜੋੜੇ ਨੂੰ ਵੇਖ ਕੇ ਪੁਲਸ ਬੁਲਾ ਲਈ। ਪੁਲਸ ਦੋਵਾਂ ਦੇ ਮੂੰਹ ਢਕ ਕੇ ਥਾਣਾ ਨੰਬਰ 1 ਵਿਚ ਲੈ ਗਈ ਅਤੇ ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਮੰਗੇਤਰ ਹਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਹੈ ਅਤੇ ਉਹ ਘਰ ਵਿਚ ਇਕ-ਦੂਜੇ ਨੂੰ ਮਿਲਣ ਲਈ ਆਏ ਸਨ। ਬਾਅਦ ਵਿਚ ਪੁਲਸ ਨੇ ਦੋਵਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ- ਗੋਰਾਇਆ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਸਣੇ 3 ਵਾਹਨਾਂ ਨੂੰ ਲੱਗੀ ਭਿਆਨਕ ਅੱਗ

ਥਾਣਾ ਨੰਬਰ 1 ਦੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਵ ਨਗਰ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਮੁਹੱਲੇ ਦੇ ਇਕ ਘਰ ਵਿਚ ਲੜਕਾ-ਲੜਕੀ ਦਾਖ਼ਲ ਹੋਏ ਹਨ। ਉਹ ਘਰ ਵੀ ਉਨ੍ਹਾਂ ਦਾ ਨਹੀਂ ਸੀ। ਪੁਲਸ ਮੌਕੇ ’ਤੇ ਪੁੱਜੀ ਤਾਂ ਅੰਦਰੋਂ ਬੰਦ ਘਰ ਨੂੰ ਖੁੱਲ੍ਹਵਾਇਆ ਗਿਆ, ਜਿਸ ਤੋਂ ਬਾਅਦ ਲੜਕੇ ਅਤੇ ਲੜਕੀ ਦੇ ਮੂੰਹ ਢਕ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਥਾਣਾ ਨੰਬਰ 1 ਵਿਚ ਲੈ ਗਏ। ਜਿਉਂ ਹੀ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾਇਆ ਤਾਂ ਪਤਾ ਲੱਗਾ ਕਿ ਉਹ ਮੰਗੇਤਰ ਹਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਹੈ। ਪੁਲਸ ਨੇ ਸਾਰੀ ਲਿਖਾ-ਪੜ੍ਹੀ ਕਰਕੇ ਦੋਵਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ- ਦੋ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦੇ ਮਾਮਲੇ 'ਚ ਘਿਰੇ SHO ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News