ਮਨੀਮਾਜਰਾ ਦਾ ਨਾਂ ਬਦਲ ਕੇ ਸੈਕਟਰ-13 ਕਰਨ ਦਾ ਵਿਰੋਧ ਕਰ ਰਹੇ ਲੋਕ
Thursday, Dec 05, 2019 - 12:56 PM (IST)

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਦਾ ਨਾਮ ਬਦਲ ਕੇ ਉਸ ਨੂੰ ਸੈਕਟਰ-13 ਬਣਾਉਣ ਦੇ ਪ੍ਰਸਤਾਵ ਦਾ ਲੋਕ ਜੰਮ ਕੇ ਵਿਰੋਧ ਕਰ ਰਹੇ ਹਨ। ਲੋਕਾਂ ਨੇ ਸਾਫ਼ ਕਿਹਾ ਕਿ ਇਤਿਹਾਸ ਨਾਲ ਛੇੜਛਾੜ ਨਾ ਕਰਨ ਨਹੀ ਤਾਂ ਅੰਜਾਮ ਬੁਰਾ ਹੋਵੇਗਾ। ਅਫਸਰ ਦਫ਼ਤਰਾਂ 'ਚ ਬੈਠ ਕੇ ਮਨਮਾਨੀ ਕਰਨ 'ਚ ਲੱਗੇ ਹੋਏ ਹਨ। ਚੰਡੀਗੜ੍ਹ ਨੂੰ ਬਣਾਉਣ ਵਾਲੇ ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਦਾ ਡਿਜ਼ਾਈਨ ਤਿਆਰ ਕਰਦੇ ਸਮੇਤ ਸੈਕਟਰ-13 ਨਹੀਂ ਬਣਾਇਆ ਸੀ ਕਿਉਂਕਿ ਲੀ ਕਾਰਬੂਜ਼ੀਏ ਸੈਕਟਰ-13 ਨੂੰ ਬੁਰਾ ਮੰਨਦੇ ਸਨ। ਮਨੀਮਾਜਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਮਨੀਮਾਜਰਾ ਨੂੰ ਬੁਰਾ ਸੈਕਟਰ-13 ਅਖਿਰ ਕਿਉਂ ਬਣਾਇਆ ਜਾ ਰਿਹਾ ਹੈ, ਮਨੀਮਾਜਰਾ ਨਾਲ ਇਤਿਹਾਸ ਜੁੜਿਆ ਹੋਇਆ ਹੈ।
ਮਨੀਮਾਜਰਾ 'ਚ ਮਹਾਰਾਜਾ ਫਰੀਦਕੋਟ ਦਾ ਕਿਲਾ ਹੈ। ਇਸ ਤੋਂ ਇਲਾਵਾ ਮਾਤਾ ਰਾਜ ਕੌਰ ਗੁਰਦੁਆਰੇ 'ਚ ਦੂਜੇ ਰਾਜਾਂ ਜੇ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਇਹੀ ਨਹੀਂ ਮਹਾਰਾਜਾ ਫਰੀਦਕੋਟ ਦੇ ਕਿਲੇ ਤੋਂ ਮਾਤਾ ਮਨਸਾ ਦੇਵੀ ਤੱਕ ਸੁਰੰਗ ਤੱਕ ਬਣੀ ਹੋਈ ਹੈ। ਮਨੀਮਾਜਰਾ ਦੇ ਸਥਾਨਕ ਲੋਕ, ਮਾਰਕੀਟ ਐਸੋਸੀਏਸ਼ਨ ਅਤੇ ਰੈਜ਼ੀਡੈਂਟ ਐਸੋਸੀਏਸ਼ਨ ਸੈਕਟਰ-13 ਬਣਾਉਣ ਦੇ ਪ੍ਰਸਤਾਵ ਦਾ ਵਿਰੋਧ ਕਰ ਕੇ ਪੱਤਰ ਪ੍ਰਸ਼ਾਸਨ ਨੂੰ ਭੇਜਣਗੇ।